ਚੰਡੀਗੜ੍ਹ : ਇਸ ਸਾਲ ਭਾਰਤ ‘ਚ ਲਾ ਨੀਨਾ ਕਾਰਨ ਕੜਾਕੇ ਦੀ ਠੰਡ ਪੈ ਸਕਦੀ ਹੈ। ਲਾ ਨੀਨਾ ਦੇ ਸਤੰਬਰ ਦੇ ਅੱਧ ਵਿੱਚ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਨਾਲ ਅਕਤੂਬਰ ਤੱਕ ਬਰਸਾਤ ਜਾਰੀ ਰਹਿ ਸਕਦੀ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਕੜਾਕੇ ਦੀ ਠੰਡ ਵੀ ਮੁਸੀਬਤ ਪੈਦਾ ਕਰੇਗੀ। ਇਸ ਸਾਲ ਦੀ ਸ਼ੁਰੂਆਤ ‘ਚ ਪਹਿਲਾਂ ਕੜਾਕੇ ਦੀ ਗਰਮੀ ਅਤੇ ਫਿਰ ਮਾਨਸੂਨ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ। ਹੁਣ ਸਰਦੀਆਂ ਨੂੰ ਲੈ ਕੇ ਵੀ ਅਜਿਹੇ ਦਾਅਵੇ ਸਾਹਮਣੇ ਆ ਰਹੇ ਹਨ। ਮੌਸਮ ਵਿਭਾਗ ਦੇ ਅਨੁਸਾਰ, ਸਤੰਬਰ ਵਿੱਚ ਲਾ ਨੀਨਾ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਮੱਧ ਦਸੰਬਰ ਤੋਂ ਜਨਵਰੀ ਤੱਕ ਕੜਾਕੇ ਦੀ ਠੰਢ ਪੈ ਸਕਦੀ ਹੈ।
ਲਾ ਨੀਨਾ ਆਮ ਤੌਰ ‘ਤੇ ਤਾਪਮਾਨ ਵਿੱਚ ਗਿਰਾਵਟ ਦਾ ਕਾਰਨ ਬਣਦੀ ਹੈ। ਭਾਰਤ ਵਿੱਚ 15 ਅਕਤੂਬਰ ਤੱਕ ਮਾਨਸੂਨ ਖਤਮ ਹੋ ਜਾਂਦਾ ਹੈ ਪਰ ਇਸ ਵਾਰ ਮਾਨਸੂਨ ਦਾ ਰਵੱਈਆ ਆਮ ਨਹੀਂ ਰਿਹਾ। ਇਸ ਸਾਲ ਮਾਨਸੂਨ ਸਮੇਂ ‘ਤੇ ਪਹੁੰਚ ਗਿਆ ਪਰ ਜੂਨ ‘ਚ ਵੀ ਘੱਟ ਬਾਰਿਸ਼ ਹੋਈ। ਜੁਲਾਈ-ਅਗਸਤ ਵਿੱਚ ਚੰਗੀ ਬਾਰਿਸ਼ ਹੋਈ।