Connect with us

ਪੰਜਾਬੀ

ਹੜ੍ਹ ਦੀ ਮਾਰ ਤੋਂ ਬਾਅਦ ਹੁਣ ਇਸ ਬਿਮਾਰੀ ਨੇ ਚੁੱਕਿਆ ਸਿਰ, 3 ਮਰੀਜ਼ ਪਾਜ਼ੇਟਿਵ

Published

on

After the flood, now this disease has raised its head, 3 patients are positive

ਲੁਧਿਆਣਾ : ਜਿਵੇਂ ਕਿ ਪਹਿਲਾਂ ਹੀ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਡੇਂਗੂ ਇਸ ਸਾਲ ਕਾਫੀ ਜ਼ੋਰ ਫੜ੍ਹ ਸਕਦਾ ਹੈ। ਇਨ੍ਹਾਂ ਹੀ ਸੰਭਾਵਨਾਵਾਂ ‘ਚ ਜ਼ਿਲ੍ਹੇ ‘ਚ ਡੇਂਗੂ ਦੇ 3 ਪਾਜ਼ੇਟਿਵ ਮਰੀਜ਼ ਰਿਪੋਰਟ ਹੋਏ ਹਨ, ਜਦੋਂ ਕਿ ਇਕ ਮਰੀਜ਼ ਦੂਜੇ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਜ਼ਿਲ੍ਹਾ ਐਪੀਡੇਮਿਓਲੋਜਿਸਟ ਡਾ. ਰਮੇਸ਼ ਭਗਤ ਅਨੁਸਾਰ ਤਿੰਨੋ ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ‘ਚ ਰੱਖਿਆ ਗਿਆ ਹੈ। ਇਨ੍ਹਾ ‘ਚ ਇਕ ਮਰੀਜ਼ ਦਯਾਨੰਦ ਹਸਪਤਾਲ, ਦੂਜਾ ਜਗਰਾਓਂ ਸਥਿਤ ਹਸਪਤਾਲ ਅਤੇ ਤੀਜਾ ਮਰੀਜ਼ ਸ਼ਹਿਰੀ ਇਲਾਕੇ ਦਾ ਰਹਿਣ ਵਾਲਾ ਹੈ।

ਸਿਵਲ ਸਰਜਨ ਡਾ. ਹਤਿੰਦਰ ਕੌਰ ਨੇ ਦੱਸਿਆ ਕਿ ਲੋਕਾਂ ਨੂੰ ਡੇਂਗੂ ਤੋਂ ਬਚਾਅ ਦੇ ਲਈ ਆਪਣੇ ਘਰਾਂ ਦੇ ਆਸ-ਪਾਸ ਅਤੇ ਛੱਤ ’ਤੇ ਬਾਰਸ਼ ਦਾ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਛੱਤ ‘ਚ ਪਏ ਕਬਾੜ, ਗਮਲੇ ਆਦਿ ‘ਚ ਜਿੱਥੇ ਪਾਣੀ ਰੁਕ ਸਕਦਾ ਹੈ, ਨੂੰ ਉਥੋਂ ਹਟਾ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਪਣੇ ਦਫ਼ਤਰਾਂ ਅਤੇ ਘਰਾਂ ‘ਚ ਲੱਗੇ ਕੂਲਰਾਂ ਵਿਚੋਂ ਪਾਣੀ ਕੱਢ ਕੇ ਹਫ਼ਤੇ ‘ਚ 1 ਦਿਨ ਉਨ੍ਹਾਂ ਨੂੰ ਸੁੱਕਾ ਰੱਖੋ ਅਤੇ ਘਰਾਂ ‘ਚ ਮੱਛਰ ਭਜਾਉਣ ਵਾਲੇ ਮੈਟ ਆਦਿ ਦੀ ਵਰਤੋਂ ਦਿਨ ‘ਚ ਵੀ ਕਰੋ।

ਸਿਹਤ ਅਧਿਕਾਰੀ ਦੇ ਮੁਤਾਬਕ ਜ਼ਿਲ੍ਹੇ ‘ਚ ਹੁਣ ਤੱਕ 1500 ਤੋਂ ਵੱਧ ਥਾਵਾਂ ’ਤੇ ਡੇਂਗੂ ਦੇ ਮੱਛਰ ਦਾ ਲਾਰਵਾ ਮਿਲ ਚੁੱਕਾ ਹੈ ਜਿਸ ਦੀ ਰਿਪੋਰਟ ਨਗਰ ਨਿਗਮ ਨੂੰ ਵੀ ਭੇਜੀ ਜਾ ਚੁੱਕੀ ਹੈ। ਇਨ੍ਹਾਂ ‘ਚ ਸ਼ਹਿਰੀ ਇਲਾਕਿਆਂ ਦੇ ਨਾਲ-ਨਾਲ ਪੇਂਡੂ ਇਲਾਕੇ ਵੀ ਸ਼ਾਮਲ ਹਨ। ਸ਼ਹਿਰ ਦੇ 50 ਤੋਂ ਵੱਧ ਇਲਾਕਿਆਂ ਨੂੰ ਸੰਵੇਦਨਸ਼ੀਲ ਐਲਾਨਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਖੰਨਾ, ਜਗਰਾਓਂ, ਮਾਛੀਵਾੜਾ ਅਤੇ ਸਿੱਧਵਾਂ ਬੇਟ ਸੰਵੇਦਨਸ਼ੀਲ ਇਲਾਕੇ ਐਲਾਨੇ ਜਾ ਚੁੱਕੇ ਹਨ।

Facebook Comments

Trending