ਖੰਨਾ : ਖੰਨਾ ਦੇ ਵਾਰਡ ਨੰਬਰ 12 ,13 ਤੇ 14 ‘ਚ ਵਾਟਰ ਸਪਲਾਈ ਦੀਆਂ ਪਾਇਪਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ। ਦੱਸਣਯੋਗ ਹੈ ਕਿ ਉਦਯੋਗ ਮੰਤਰੀ ਗੁਰਕੀਰਤ ਕੋਟਲੀ ਕੁਝ ਦਿਨ ਪਹਿਲਾਂ ਵਾਰਡ ਨੰਬਰ 12 ‘ਚ ਸੜਕ ਦਾ ਉਦਘਾਟਨ ਕਰਨ ਗਏ ਸਨ ਤਾਂ ਮੌਕੇ ‘ਤੇ ਵਾਰਡ ਦੇ ਕੁਝ ਲੋਕ ਇੱਕਠੇ ਹੋ ਗਏ, ਜਿੰਨਾਂ ਨੇ ਮੰਤਰੀ ਦੇ ਉਦਘਾਟਨ ਸਮੇਂ ਵਿਰੋਧ ਕੀਤਾ।
ਲੋਕਾਂ ਨੇ ਦੋਸ਼ ਲਗਾਇਆ ਕਿ ਮੰਤਰੀ ਇਸ ਸੜਕ ਦਾ ਵਾਰ ਵਾਰ ਉਦਘਾਟਨ ਕਰ ਰਹੇ ਹਨ ਪਰ ਜਿਹੜੀ ਲੋਕਾਂ ਦੀ ਮੁੱਖ ਮੰਗ ਪਾਣੀ ਦੀ ਸਮੱਸਿਆ ਹੈ, ਉਸਦੇ ਹੱਲ ਲਈ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਤੇ ਕਰੀਬ ਡੇਢ ਸਾਲ ਤੋਂ ਲੋਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।
ਇਸ ਇਲਾਕੇ ਦੇ ਲੋਕਾਂ ਨੂੰ ਉਸ ਵੇਲੇ ਵੱਡੀ ਰਾਹਤ ਦੀ ਆਸ ਬੱਝੀ ਜਦੋਂ ਵਿਭਾਗ ਦੇ ਮੁਲਾਜ਼ਮ ਨੇ ਪਾਇਪਾਂ ਪਾਉਣ ਦਾ ਕੰਮ ਸ਼ੁਰੂ ਕੀਤਾ। ਹਰਪ੍ਰੀਤ ਸਿੰਘ ਕਾਲਾ ਨੇ ਕਿਹਾ ਕਿ ਸਥਾਨਕ ਲੋਕਾਂ ਦੀ ਵੱਡੀ ਜਿੱਤ ਹੋਈ ਹੈ। ਜਿੰਨਾਂ ਨੇ ਕੁਝ ਦਿਨ ਪਹਿਲਾਂ ਕਾਂਗਰਸੀ ਆਗੂਆਂ ਦਾ ਵਿਰੋਧ ਕਰਕੇ ਮਾਮਲਾ ਉੱਠਾਇਆ ਸੀ।