Connect with us

ਪੰਜਾਬ ਨਿਊਜ਼

 ਮਾਹਿਰਾਂ ਤੇ ਡਾਕਟਰਾਂ ਨਾਲ ਮਸ਼ਵਰੇ ਤੋਂ ਬਾਅਦ ਘੋੜਾ ਮੰਡੀ ਲਗਾਉਣ ਦਾ ਪਸ਼ੂ ਪਾਲਣ ਮੰਤਰੀ ਵੱਲੋਂ ਭਰੋਸਾ

Published

on

After consultation with experts and doctors, assurance from the Minister of Animal Husbandry to set up a horse market

ਜਗਰਾਉਂ/ਲੁਧਿਆਣਾ : ਦਸ਼ਮੇਸ਼ ਰਾਈਡਿੰਗ ਕਲੱਬ ਜਗਰਾਉਂ, ਸਮੂਹ ਘੋੜਾ ਪਾਲਕ ਅਤੇ ਵਪਾਰੀਆਂ ਵੱਲੋਂ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਕਿ ਪਸ਼ੂ ਮੰਡੀ ਜਗਰਾਉਂ ਵਿਖੇ ਹਰ ਸਾਲ ਦੋ ਵਾਰ ਪਸ਼ੂ ਮੇਲਾ ਲੱਗਦਾ ਹੈ ਅਤੇ ਇਹ ਮੇਲਾ 15 ਤੋਂ 19 ਸਤੰਬਰ ਤੱਕ ਲੱਗਣਾ ਸੀ, ਪਰੰਤੂ ਗਾਵਾਂ ਵਿੱਚ ਫੈਲੀ ਲੰਪੀ ਸਕਿੱਨ ਬਿਮਾਰੀ ਦੇ ਮੱਦੇਨਜ਼ਰ ਇਸ ਮੇਲੇ ਉਪਰ ਸਰਕਾਰ ਵੱਲੋਂ ਰੋਕ ਲਗਾ ਦਿੱਤੀ ਗਈ ਹੈ।

ਦਸ਼ਮੇਸ਼ ਰਾਈਡਿੰਗ ਕਲੱਬ ਜਗਰਾਉਂ, ਸਮੂਹ ਘੋੜਾ ਪਾਲਕ ਅਤੇ ਵਪਾਰੀਆਂ ਵੱਲੋਂ ਮੰਗ ਕੀਤੀ ਗਈ ਸੀ ਕਿ ਜਗਰਾਉਂ ਵਿਖੇ ਲੱਗਣ ਵਾਲਾ ਪਸ਼ੂ ਮੇਲਾ ਵੱਡੇ ਪੱਧਰ ਤੇ ਲੱਗਦਾ ਹੈ ਅਤੇ ਰਾਸ਼ਟਰੀ ਪੱਧਰ ‘ਤੇ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਤੋਂ ਵਪਾਰੀ ਅਤੇ ਘੋੜਿਆਂ ਦੇ ਸ਼ੌਕੀਨ ਜਗਰਾਉਂ ਵਿਖੇ ਘੋੜੇ-ਘੋੜੀਆਂ ਦੀ ਖਰੀਦੋ-ਫਰੋਖਤ ਕਰਨ ਲਈ ਮੇਲੇ ਵਿੱਚ ਹਿੱਸਾ ਲੈਂਦੇ ਹਨ। ਇਸ ਨਾਲ ਜਿੱਥੇ ਪੰਜਾਬ ਦੇ ਛੋਟੇ-ਵੱਡੇ ਕਿਸਾਨਾਂ ਅਤੇ ਵਪਾਰੀਆਂ ਦਾ ਰੁਜ਼ਗਾਰ ਚੱਲਦਾ ਹੈ, ਉਥੇ ਹੀ ਪੰਜਾਬ ਸਰਕਾਰ ਨੂੰ ਵੀ ਵੱਡੀ ਗਿਣਤੀ ਵਿੱਚ ਮਾਲੀਆ ਇਕੱਠਾ ਹੁੰਦਾ ਹੈ।

ਇਸ ਤੋਂ ਇਲਾਵਾ ਘੋੜੇ-ਘੋੜੀਆਂ ਨੂੰ ਗਾਵਾਂ ਦੀ ਤਰ੍ਹਾਂ ਲੰਪੀ ਸਕਿੱਨ ਬਿਮਾਰੀ ਨਹੀਂ ਲੱਗਦੀ ਅਤੇ ਨਾ ਹੀ ਅੱਜ ਤੱਕ ਕੋਈ ਘੋੜਾ ਜਾਂ ਘੋੜੀ ਲੰਪੀ ਸਕਿੱਨ ਬਿਮਾਰੀ ਤੋਂ ਪ੍ਰਭਾਵਿਤ ਹੋਏ ਹਨ।  ਇਸ ਲਈ ਇਹ ਪਸ਼ੂ ਮੇਲਾ ਲਗਾਉਣ ਲਈ ਪੰਜਾਬ ਸਰਕਾਰ ਪਾਸੋਂ ਮੰਨਜੂਰੀ ਦਿਵਾਈ ਜਾਵੇ ਤਾਂ ਜੋ ਪੰਜਾਬ ਦੇ ਛੋਟੇ-ਵੱਡੇ ਕਿਸਾਨਾਂ ਅਤੇ ਵਪਾਰੀਆਂ ਨੂੰ ਹੋਣ ਵਾਲੇ ਵੱਡੇ ਵਿੱਤੀ ਘਾਟੇ ਤੋਂ ਬਚਾਇਆ ਜਾ ਸਕੇ।

ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਮਿਲੇ ਅਤੇ ਦਸ਼ਮੇਸ਼ ਰਾਈਡਿੰਗ ਕਲੱਬ ਜਗਰਾਉਂ, ਸਮੂਹ ਘੋੜਾ ਪਾਲਕ ਅਤੇ ਵਪਾਰੀਆਂ ਦੀ ਇਸ ਮੰਗ ਬਾਰੇ ਜਾਣੂੰ ਕਰਵਾਇਆ ਅਤੇ ਪਸ਼ੂ ਮੇਲਾ ਲਗਵਾਉਣ ਲਈ ਮੰਨਜੂਰੀ ਦੇਣ ਲਈ ਕਿਹਾ। ਇਸ ਮਾਮਲੇ ਉਪਰ ਚਰਚਾ ਕਰਨ ਉਪਰੰਤ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਭਰੋਸਾ ਦਿਵਾਇਆ ਕਿ ਵੈਟਨਰੀ ਡਾਕਟਰਾਂ ਅਤੇ ਮਾਹਿਰਾਂ ਨਾਲ ਵੀ ਮਾਮਲਾ ਵਿਚਾਰਿਆ ਜਾਵੇਗਾ ਅਤੇ ਜਿਵੇਂ ਵੀ ਫੈਸਲਾ ਹੋਵੇਗਾ, ਉਸੇ ਮੁਤਾਬਿਕ ਘੋੜਾ ਮੰਡੀ ਲਗਾਉਣ ਦੀ ਮੰਨਜੂਰੀ ਦੇਣ ਦੇ ਦਿੱਤੀ ਜਾਵੇਗੀ।

Facebook Comments

Trending