ਅੰਮ੍ਰਿਤਸਰ: ਪਾਕਿਸਤਾਨ ਵੱਲੋਂ ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਵਹੀਦਾ ਨਾਂ ਦੀ ਭਾਰਤੀ ਔਰਤ ਅਤੇ ਉਸ ਦੇ 11 ਸਾਲਾ ਬੇਟੇ ਫੈਜ਼ ਖਾਨ ਨੂੰ ਰਿਹਾਅ ਕਰ ਦਿੱਤਾ ਗਿਆ। ਇਨ੍ਹਾਂ ਦੇ ਨਾਲ ਹੀ 5 ਹੋਰ ਕੈਦੀਆਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਹੈ। ਇਨ੍ਹਾਂ ਕੈਦੀਆਂ ਵਿੱਚ ਰਮੇਸ਼ ਸੂਰਜਪਾਲ ਅਤੇ ਸ਼ਬੀਰ ਅਹਿਮਦ ਦੇ ਨਾਂ ਸ਼ਾਮਲ ਹਨ।
ਦੱਸ ਦੇਈਏ ਕਿ ਵਹੀਦਾ ਇੱਕ ਏਜੰਟ ‘ਤੇ ਭਰੋਸਾ ਕਰਕੇ ਕੈਨੇਡਾ ਲਈ ਦੇਸ਼ ਛੱਡ ਗਈ ਸੀ, ਪਰ ਉਹ ਇੱਕ ਅਰਬ ਦੇਸ਼ ਪਹੁੰਚ ਗਈ ਸੀ। ਜਿੱਥੇ ਮਾਂ-ਪੁੱਤ ਦੋਵੇਂ ਫਸ ਗਏ। ਉਨ੍ਹਾਂ ਦੇ ਪਾਸਪੋਰਟ ਵੀ ਏਜੰਟਾਂ ਨੇ ਖੋਹ ਲਏ। ਉਥੋਂ ਭੱਜਣ ਦੀ ਕੋਸ਼ਿਸ਼ ‘ਚ ਮਾਂ-ਪੁੱਤ ਦੋਵੇਂ ਅਫਗਾਨਿਸਤਾਨ ਦੇ ਰਸਤੇ ਪਾਕਿਸਤਾਨ ਪਹੁੰਚ ਗਏ। ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਦੋਵੇਂ ਮਾਂ-ਪੁੱਤ ਖੁਸ਼ੀ-ਖੁਸ਼ੀ ਆਪਣੇ ਦੇਸ਼ ਪਰਤ ਗਏ।