ਲੁਧਿਆਣਾ : ਅੰਤਰਰਾਸ਼ਟਰੀ ਪੱਧਰ ‘ਤੇ ਸਿਹਤ ਸਹੂਲਤਾਂ ਮੁਹੱਈਆ ਕਰਨ ‘ਚ ਕੁਲਾਰ ਹਸਪਤਾਲ ਬੀਜਾ ਦਾ ਬਹੁਤ ਵੱਡਾ ਨਾਮ ਚੱਲ ਰਿਹਾ ਹੈ। ਹਸਪਤਾਲ ਦੇ ਡਾਇਰੈਕਟਰ ਡਾਕਟਰ ਕੁਲਦੀਪਕ ਸਿੰਘ ਕੁਲਾਰ ਦੀ ਹਾਜ਼ਰੀ ਵਿਖੇ ਬੇ ਔਲਾਦ ਜੋੜਿਆਂ ਦੇ ਮਾਹਿਰ ਡਾਕਟਰ ਨਵਨੀਤ ਕੌਰ ਨੇ ਦੱਸਿਆ ਕਿ ਦੋਰਾਹਾ ਦੇ ਇੱਕ ਨੇੜਲੇ ਪਿੰਡ ਦੀ ਇੱਕ ਦੰਪਤੀ ਔਲਾਦ ਦੀ ਪ੍ਰਾਪਤੀ ਲਈ ਉਨ੍ਹਾਂ ਕੋਲ ਆਏ ਸੀ। ਜਿਨ੍ਹਾਂ ਦੇ ਵਿਆਹ ਨੂੰ 27 ਸਾਲ ਹੋ ਗਏ ਸਨ।
ਹਸਪਤਾਲ ਵਿਚ ਆਧੁਨਿਕ ਤਕਨੀਕ ਨਾਲ ਟੈੱਸਟ ਟਿਊਬ ਬੇਬੀ ਰਾਹੀਂ ਇਲਾਜ ਸ਼ੁਰੂ ਕੀਤਾ ਜੋ ਸਫਲ ਰਿਹਾ, ਨੂੰ ਸੰਤਾਨ ਪ੍ਰਾਪਤੀ ਦੀ ਆਸ ਬੱਝ ਗਈ। ਕੁੱਝ ਦਿਨ ਪਹਿਲਾਂ ਉਨ੍ਹਾਂ ਨੇ ਲੜਕੇ ਨੂੰ ਜਨਮ ਦਿੱਤਾ। ਇਸ ਮੌਕੇ 52 ਸਾਲਾਂ ਦੰਪਤੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਸੰਤਾਨ ਦੀ ਪ੍ਰਾਪਤੀ ਲਈ ਉਹ ਸੂਬੇ ਦੇ ਕਈ ਹਸਪਤਾਲਾਂ ਵਿਚ ਲੰਬੇ ਸਮੇਂ ਤੋਂ ਇਲਾਜ ਕਰਵਾਇਆ, ਪਰ ਹਰ ਵਾਰ ਅਸਫਲ ਰਿਹਾ।
ਕੁਲਾਰ ਹਸਪਤਾਲ ਦੇ ਕਾਬਲੀਅਤ ਦੇ ਚਰਚੇ ਸੁਣਨ ਤੋਂ ਬਾਅਦ ਡਾਕਟਰ ਨਵਨੀਤ ਕੌਰ ਦੇ ਇਲਾਜ ਨੇ ਸਾਡੀ ਜ਼ਿੰਦਗੀ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਲਿਆ ਦਿੱਤੀਆਂ। ਮੈਂ ਤੇ ਮੇਰਾ ਬੱਚਾ ਪੂਰੀ ਤਰ੍ਹਾਂ ਠੀਕ ਹੈ। ਇਸ ਮੌਕੇ ਡਾਕਟਰ ਨਵਨੀਤ ਕੌਰ ਐਮ.ਡੀ ਗਾਇਨੀ ਜੋ ਔਰਤਾਂ ਤੇ ਟੈੱਸਟ ਟਿਊਬ ਬੇਬੀ ਦੇ ਬਹੁਤ ਹੀ ਮਾਹਿਰ ਡਾਕਟਰ ਹਨ। ਇਸ ਵਿਭਾਗ ਦੀ ਸੇਵਾ ਨਿਭਾਅ ਰਹੇ ਹਨ ਨੇ ਦੱਸਿਆ ਕਿ ਜੇਕਰ ਜੋੜੇ ਨੂੰ ਵਿਆਹ ਤੋਂ ਇੱਕ ਸਾਲ ਜਾਂ 6 ਮਹੀਨੇ ਦੇ ਅੰਦਰ ਸੰਤਾਨ ਪ੍ਰਾਪਤ ਨਹੀਂ ਹੁੰਦੀ ਤਾਂ ਉਨ੍ਹਾਂ ਨੂੰ ਮਾਹਿਰ ਡਾਕਟਰਾਂ ਦੀ ਤੁਰੰਤ ਹੀ ਸਲਾਹ ਲੈਣੀ ਅਤਿ ਜ਼ਰੂਰੀ ਹੁੰਦੀ ਹੈ।