ਪੰਜਾਬੀ

ਐਡਵੋਕੇਟ ਗੁਰਕਿ੍ਪਾਲ ਸਿੰਘ ਗਿੱਲ ਬਣੇ ਦੂਜੀ ਵਾਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ

Published

on

ਲੁਧਿਆਣਾ : ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਸੀਨੀਅਰ ਐਡਵੋਕੇਟ ਗੁਰਕਿ੍ਪਾਲ ਸਿੰਘ ਗਿੱਲ ਦੂਜੀ ਵਾਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ ਹਨ। ਜਾਣਕਾਰੀ ਅਨੁਸਾਰ ਗਿੱਲ ਨੇ ਆਪਣੇ ਨੇੜਲੇ ਵਿਰੋਧੀ ਐਡਵੋਕੇਟ ਵਿਪਨ ਸੱਗੜ ਨੂੰ 199 ਵੋਟਾਂ ਦੇ ਫ਼ਰਕ ਨਾਲ ਹਰਾਇਆ।

ਗੁਰਕਿ੍ਪਾਲ ਸਿੰਘ ਗਿੱਲ ਨੂੰ 820, ਵਿਪਨ ਸਾਗਰ ਨੂੰ 621, ਨਵਲ ਕਿਸ਼ੋਰ ਛਿੱਬੜ ਨੂੰ 607 ਅਤੇ ਹਰਜੋਤ ਸਿੰਘ ਹਰੀਕੇ ਨੂੰ 252 ਵੋਟਾਂ ਮਿਲੀਆਂ। ਉਪ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਗੁਰਮੀਤ ਸਿੰਘ ਆਨੰਦ ਜੇਤੂ ਕਰਾਰ ਦਿੱਤੇ ਗਏ ਹਨ। ਉਨ੍ਹਾਂ ਨੇ ਆਪਣੇ ਨੇੜਲੇ ਵਿਰੋਧੀ ਗੁਰਬਖਸ਼ੀਸ਼ ਸਿੰਘ ਬੇਦੀ ਨੂੰ 216 ਵੋਟਾਂ ਦੇ ਫ਼ਰਕ ਨਾਲ ਹਰਾਇਆ।

ਬਾਰ ਐਸੋਸੀਏਸ਼ਨ ਦੇ ਕੁੱਲ 3015 ਮੈਂਬਰਾਂ ‘ਚੋਂ ਸਿਰਫ਼ 2299 ਮੈਂਬਰਾਂ ਵਲੋਂ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ। ਜੇਤੂ ਰਹੇ ਪ੍ਰਧਾਨ ਗੁਰਕਿ੍ਪਾਲ ਸਿੰਘ ਗਿੱਲ ਨੇ ਦੱਸਿਆ ਕਿ ਉਹ ਵਕੀਲਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨਗੇ। ਉਨ੍ਹਾਂ ਵਕੀਲਾਂ ਨੂੰ ਕਿਹਾ ਕਿ ਇਹ ਉਨ੍ਹਾਂ ਦੀ ਜਿੱਤ ਨਹੀਂ ਬਲਕਿ ਪੂਰੇ ਵਕੀਲ ਭਾਈਚਾਰੇ ਦੀ ਜਿੱਤ ਹੈ।

Facebook Comments

Trending

Copyright © 2020 Ludhiana Live Media - All Rights Reserved.