ਲੁਧਿਆਣਾ : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਧੀਨ ਨੇਤਰਹੀਣਾਂ ਦੇ ਅਧਿਆਪਕਾਂ ਲਈ ਸਿਖਲਾਈ ਕੇਂਦਰ, ਬਰੇਲ ਭਵਨ, ਜਮਾਲਪੁਰ ਵਿਖੇ ਦੋ ਸਾਲਾ ਕੋਰਸ ਲਈ ਦਾਖਲਾ ਪ੍ਰਕਿਰਿਆ ਆਰੰਭੀ ਜਾ ਚੁੱਕੀ ਹੈ। ਕੋਰਸ ਕੁਆਰਡੀਨੇਟਰ ਵਲੋਂ ਦੱਸਿਆ ਗਿਆ ਕਿ ਇਸ ਕੇਂਦਰ ਵਿਖੇ ਨੇਤਰਹੀਣ ਸਮਾਜ ਦੇ ਬੱਚਿਆਂ ਨੂੰ ਸਿੱਖਿਆ ਅਤੇ ਸਕਿੱਲ ਟ੍ਰੇਨਿੰਗ ਦੇਣ ਦੇ ਉਦੇਸ਼ ਨਾਲ ਕਰਵਾਏ ਜਾ ਰਹੇ 02 ਸਾਲਾਂ ਕੋਰਸ ‘’ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ ਵਿੱਚ ਦਾਖਲਾ ਪ੍ਰਕਿਰਿਆ 05 ਜੂਨ ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ ਜੋ 05 ਜੁਲਾਈ 2023 ਤੱਕ ਜਾਰੀ ਰਹੇ
ਸ੍ਰੀ ਅਗਰਵਾਲ ਨੇ ਅੱਗੇ ਦੱਸਿਆ ਕਿ ਇਸ 2 ਸਾਲਾ ਕੋਰਸ ਲਈ ਉਮੀਦਵਾਰ 12ਵੀਂ ਪਾਸ ਹੋਵੇ। ਉਨ੍ਹਾਂ ਦੱਸਿਆ ਕਿ ਦਾਖਲੇ ਲਈ ਕੁੱਲ 35 ਸੀਟਾਂ ਹਨ ਅਤੇ ਇਹ ਸਿਖਲਾਈ ਕੇਂਦਰ ਰਿਹੈਬਿਲੀਟੇਸ਼ਨ ਕੌਂਸਲ ਆਫ ਇੰਡੀਆਂ, ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਵੀ ਹੈ। ਉਨ੍ਹਾਂ ਦੱਸਿਆ ਕਿ ਦਾਖ਼ਲੇ ਲਈ ਚਾਹਵਾਨ ਉਮੀਦਵਾਰ ਮੋਬਾਇਲ ਨੰਬਰਾਂ 94639-12909, 97791-55201, 94640-77740 ਉੱਤੇ ਵੀ ਸੰਪਰਕ ਕਰ ਸਕਦੇ ਹਨ।