ਪਾਲੀਵੁੱਡ
ਅਦਾਕਾਰਾ ਸੋਨਮ ਬਾਜਵਾ ਦਾ ਸਿਲਵਰ ਸੂਟ ‘ਚ ਦਿਲਕਸ਼ ਅੰਦਾਜ਼, ਪਲਾਂ ‘ਚ ਵਾਇਰਲ ਹੋਈਆਂ ਤਸਵੀਰਾਂ
Published
2 years agoon

ਪੰਜਾਬੀ ਇੰਡਸਟਰੀ ‘ਚ ਬੋਲਡ ਅਦਾਕਾਰਾ ਦੇ ਨਾਂ ਨਾਲ ਪ੍ਰਸਿੱਧ ਸੋਨਮ ਬਾਜਵਾ ਅਕਸਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੀ ਰਹਿੰਦੀ ਹੈ। ਅਦਾਕਾਰੀ ਦੇ ਨਾਲ-ਨਾਲ ਸੋਨਮ ਦੀ ਡਰੈੱਸਿੰਗ ਸੈੱਸ ਵੀ ਕਾਫ਼ੀ ਚਰਚਾ ’ਚ ਰਹਿੰਦੀ ਹੈ।
ਹਾਲ ਹੀ ’ਚ ਸੋਨਮ ਬਾਜਵਾ ਦਾ ਬੋਲਡ ਲੁੱਕ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਇਆ ਹੈ। ਇਹ ਤਸਵੀਰਾਂ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਸ ਦਾ ਦਿਲਕਸ਼ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ।
ਤਸਵੀਰਾਂ ’ਚ ਅਦਾਕਾਰਾ ਕਾਤਿਲ ਅੰਦਾਜ਼ ’ਚ ਵੱਖ-ਵੱਖ ਸਟਾਈਲ ’ਚ ਪੋਜ਼ ਦੇ ਰਹੀ ਹੈ। ਤਸਵੀਰਾਂ ’ਚ ਸੋਨਮ ਦਾ ਗਲੈਮਰਸ ਲੁੱਕ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ’ਚ ਸੋਨਮ ਬਾਜਵਾ ਦਾ ਖ਼ੂਬਸੂਰਤ ਲੁੱਕ ਉੱਭਰ ਕੇ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ।
ਲੁੱਕ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ਨੇ ਸਿਲਵਰ ਰੰਗ ਦਾ ਸੂਟ ਪਾਇਆ ਹੈ, ਜਿਸ ਦੀ ਚੁੰਨ੍ਹੀ ਉਸ ਨੇ ਇਕ ਸਾਈਡ ਨੂੰ ਲਈ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।
ਖੁੱਲ੍ਹੇ ਵਾਲਾਂ ’ਚ ਅਦਾਕਾਰਾ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਪਰਫੈਕਟ ਨਜ਼ਰ ਆਉਂਦੀ ਹੈ। ਅਦਾਕਾਰੀ ਦੇ ਨਾਲ-ਨਾਲ ਪ੍ਰਸ਼ੰਸਕ ਸੋਨਮ ਦੀ ਲੁੱਕ ਨੂੰ ਵੀ ਬੇਹੱਦ ਪਿਆਰ ਦਿੰਦੇ ਹਨ।
You may like
-
ਕੇਜਰੀਵਾਲ ਦੀ ਧੀ ਦੇ ਵਿਆਹ ‘ਚ ਆਪਣੀ ਪਤਨੀ ਨਾਲ ਇਸ ਅੰਦਾਜ਼ ‘ਚ ਨਜ਼ਰ ਆਏ CM ਮਾਨ, ਤਸਵੀਰਾਂ ਵਾਇਰਲ
-
ਰੇਹੜੀ ਵਾਲਿਆਂ ਨੂੰ ਹਟਾਉਣ ਗਏ ਸਬ-ਇੰਸਪੈਕਟਰ ਨਾਲ ਵਾਪਰੀ ਘਟਨਾ, ਘਟਨਾ ਦੀ ਵੀਡੀਓ ਹੋ ਰਹੀ ਵਾਇਰਲ
-
ਪੰਜਾਬੀ ਅਦਾਕਾਰਾ ਗੁਰਲੀਨ ਚੋਪੜਾ ਨੇ ਸਜਾਈ ਦਸਤਾਰ, ਵੇਖੋ ਖ਼ੂਬਸੂਰਤ ਤਸਵੀਰਾਂ
-
ਦਿਲਜੀਤ ਦੋਸਾਂਝ ਨੂੰ ਦੇਖਣ ਲਈ ਪਾਗਲ ਹੋਏ ਪ੍ਰਸ਼ੰਸਕ, ਪੁਲਿਸ ਨੇ ਚਲਾਏ ਡੰਡੇ ! ਇਹ ਵੀਡੀਓ ਕਾਫੀ ਹੋ ਰਿਹਾ ਹੈ ਵਾਇਰਲ
-
ਵਿਵਾਦਾਂ ‘ਚ ਘਿਰਿਆ ਪੰਜਾਬ ਦਾ ਮਸ਼ਹੂਰ ਹੋਟਲ! ਵੀਡੀਓ ਤੇਜ਼ੀ ਨਾਲ ਹੋ ਰਿਹਾ ਵਾਇਰਲ
-
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਪੋਸਟ ਨੇ ਮਚਾਈ ਹਲਚਲ, ਵਧੀ ਪੁਲਿਸ ਦੀ ਚਿੰਤਾ