ਪਾਲੀਵੁੱਡ
ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਕੀਤੀ ਸਮੁੰਦਰ ਦੀ ਸੈਰ, ਦਿਲਕਸ਼ ਤਸਵੀਰਾਂ ਆਈਆਂ ਸਾਹਮਣੇ
Published
2 years agoon

ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਅਖਵਾਉਣ ਵਾਲੀ ਸ਼ਹਿਨਾਜ਼ ਕੌਰ ਗਿੱਲ ਇੰਨੀਂ ਦਿਨੀਂ ਆਪਣੀ ਜ਼ਿੰਦਗੀ ਨੂੰ ਖ਼ੂਬ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ। ਜੀ ਹਾਂ, ਇਹ ਗੱਲ ਅਸੀਂ ਨਹੀਂ ਉਸ ਦਾ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਗਵਾਹੀ ਭਰਦਾ ਹੈ। ਦਰਅਸਲ, ਹਾਲ ਹੀ ‘ਚ ਸ਼ਹਿਨਾਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਜੀਆਂ ਕੀਤੀਆਂ ਹਨ, ਜਿਨ੍ਹਾਂ ‘ਚ ਖ਼ੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ‘ਚ ਸ਼ਹਿਨਾਜ਼ ਬੀਚ ਕਿਨਾਰੇ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੇ ਪਰਪਲ ਰੰਗ ਦੀ ਟੀ-ਸ਼ਰਟ ਪਹਿਨੀ ਹੈ, ਜੋ ਉਸ ਦੀ ਲੁੱਕ ਨੂੰ ਹੌਟ ਬਣਾ ਰਹੀ ਹੈ।
ਦੱਸ ਦਈਏ ਕਿ ਸ਼ਹਿਨਾਜ਼ ਦੀਆਂ ਇਹ ਤਸਵੀਰਾਂ ਵੈਕੇਸ਼ਨ ਦੌਰਾਨ ਦੀਆਂ ਹਨ। ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ।
ਵਿਦੇਸ਼ਾਂ ’ਚ ਗਰਮੀਆਂ ਦੀਆਂ ਛੁੱਟੀਆਂ ਦਾ ਆਨੰਦ ਮਾਣ ਰਹੀ ਸ਼ਹਿਨਾਜ਼ ਨੇ ਪਰਪਰ ਰੰਗ ਦੀ ਸ਼ਰਟ ’ਚ ਬੀਚ ਸਾਈਡ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਤੋਂ ਪਹਿਲਾਂ ਵੀ ਸ਼ਹਿਨਾਜ਼ ਨੇ ਕੁਝ ਹੋਰ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਸਨ, ਜੋ ਕਿ ਫੈਨਜ਼ ਨੂੰ ਵੀ ਕਾਫ਼ੀ ਪਸੰਦ ਆਈਆਂ ਸਨ।
ਹਾਲ ਹੀ ’ਚ ਉਸ ਦੀ ਪਹਿਲੀ ਬਾਲੀਵੁੱਡ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਰਿਲੀਜ਼ ਹੋਈ ਸੀ, ਜਿਸ ਨੇ ਬਾਕਸ ਆਫਿਸ ’ਤੇ ਚੰਗਾ ਕਾਰੋਬਾਰ ਕੀਤਾ ਸੀ। ਫ਼ਿਲਮੀ ਪ੍ਰਾਜੈਕਟਾਂ ਤੋਂ ਇਲਾਵਾ ਸ਼ਹਿਨਾਜ਼ ‘ਦੇਸੀ ਵਾਈਬਜ਼ ਵਿਦ ਸ਼ਹਿਨਾਜ਼ ਗਿੱਲ’ ਦੀ ਮੇਜ਼ਬਾਨੀ ਕਰਦੀ ਹੈ, ਜਿਸ ’ਚ ਸਿਨੇਮਾ ਜਗਤ ਦੇ ਕਈ ਸਿਤਾਰੇ ਹਿੱਸਾ ਲੈਂਦੇ ਹਨ।
ਇਕ ਤਰ੍ਹਾਂ ਨਾਲ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸ਼ਹਿਨਾਜ਼ ਨੇ ਕਈ ਪਲੇਟਫਾਰਮਜ਼ ’ਤੇ ਆਪਣਾ ਹੁਨਰ ਦਿਖਾਇਆ ਹੈ। ਹੁਣ ਇਸ ਕੰਮ ਤੋਂ ਬ੍ਰੇਕ ਲੈਂਦਿਆਂ ਸ਼ਹਿਨਾਜ਼ ਨੇ ਬੀਚ ’ਤੇ ਬੋਲਡ ਫੋਟੋਸ਼ੂਟ ਕਰਵਾਇਆ ਹੈ।
ਦੱਸਣਯੋਗ ਹੈ ਕਿ ਸ਼ਹਿਨਾਜ਼ ਪੰਜਾਬੀ ਫ਼ਿਲਮ ਇੰਡਸਟਰੀ ਦੀ ਇਕ ਅਦਾਕਾਰਾ ਹੈ। ਉਸ ਨੇ ‘ਹੌਸਲਾ ਰੱਖ’ ਤੇ ‘ਕਾਲਾ ਸ਼ਾਹ ਕਾਲਾ’ ਵਰਗੀਆਂ ਕਈ ਫ਼ਿਲਮਾਂ ’ਚ ਕੰਮ ਕੀਤਾ ਹੈ। ਇਸ ਦੇ ਨਾਲ ਹੀ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਤੋਂ ਬਾਅਦ ਬਾਲੀਵੁੱਡ ’ਚ ਚਰਚਾ ਹੈ ਕਿ ਸ਼ਹਿਨਾਜ਼ ਕੋਲ ਸਾਜਿਦ ਖ਼ਾਨ ਦੀ ‘100 ਪਰਸੈਂਟ’ ਹੈ। ਇਸ ਫ਼ਿਲਮ ’ਚ ਉਹ ਨੋਰਾ ਫਤੇਹੀ, ਰਿਤੇਸ਼ ਦੇਸ਼ਮੁਖ ਤੇ ਜੌਨ ਅਬ੍ਰਾਹਮ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਦੀ ਨਜ਼ਰ ਆਵੇਗੀ।
You may like
-
ਪੰਜਾਬੀ ਅਦਾਕਾਰਾ ਗੁਰਲੀਨ ਚੋਪੜਾ ਨੇ ਸਜਾਈ ਦਸਤਾਰ, ਵੇਖੋ ਖ਼ੂਬਸੂਰਤ ਤਸਵੀਰਾਂ
-
ਅੰਮ੍ਰਿਤਸਰ ਦੀ ਅਦਾਲਤ ‘ਚ ਪੇਸ਼ ਹੋਈ ਪੰਜਾਬੀ ਅਦਾਕਾਰਾ ਨੀਰੂ ਬਾਜਵਾ, ਜਾਣੋ ਕਿਉਂ…
-
ਸਤਿੰਦਰ ਸੱਤੀ ਦਾ ਦਿਲਕਸ਼ ਅੰਦਾਜ਼, ਤਸਵੀਰਾਂ ਵੇਖ ਫੈਨਜ਼ ਵੀ ਆਖਣਗੇ- ਵਾਹ ਜੀ ਵਾਹ
-
ਅਦਾਕਾਰਾ ਰੁਮਾਨ ਅਹਿਮਦ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ
-
ਨਿਮਰਤ ਖਹਿਰਾ ਦਾ ‘ਰਾਇਲ ਲੁੱਕ’ ਬਣਿਆ ਲੋਕਾਂ ਲਈ ਖਿੱਚ ਦਾ ਕੇਂਦਰ
-
ਡੈਬਿਊ ਕਰਦਿਆਂ ਹੀ ਸ਼ਹਿਨਾਜ਼ ਗਿੱਲ ਨੇ ਮੁੰਬਈ ‘ਚ ਖਰੀਦਿਆਂ ਆਪਣਾ ਨਵਾਂ ਘਰ