ਸਵੱਛਤਾ ਅਭਿਆਨ ਨੂੰ ਮੁੱਖ ਰੱਖਦਿਆਂ ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫ਼ਾਰ ਵੂਮੈਨ ਲੁਧਿਆਣਾ ਦੀ ਐੱਨਐੱਸਐੱਸ ਯੂਨਿਟ ਦੇ ਵਲੰਟੀਅਰਜ਼ ਵਲੋਂ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ੍ਰੀਮਤੀ ਅੰਬੁਜ ਮਾਲਾ ਦੀ ਰਹਿਨੁਮਾਈ ਅਧੀਨ ਲੜੀਵਾਰ ਕਈ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਵਿਚ ਕਾਲਜ ਦੇ ਕੈਂਪਸ ਦੀ ਸਫਾਈ, ਸਵੱਛਤਾ ਲਈ ਜਾਗਰੂਕਤਾ ਰੈਲੀ, ਪੋਸਟਰ ਬਣਾਉਣ ਦੇ ਮੁਕਾਬਲੇ, ਪੋਦੇ ਲਗਾਉਣਾ ਆਦਿ ਗਤੀਵਿਧੀਆਂ ਸ਼ਾਮਲ ਸਨ।
‘ਇਕ ਤਾਰੀਖ ਇੱਕ ਘੰਟਾ’, ‘ਸਵੱਛਤਾ ਹੀ ਸੇਵਾ’ ਮਿਸ਼ਨ ਅਧੀਨ ਐਨ.ਐਸ.ਐਸ. ਵਲੰਟੀਅਰਾਂ ਨੇ ਕਾਲਜ ਕੈਪਸ ਦੀ ਸਫਾਈ ਕਰਕੇ ਇਸ ਮੁਹਿੰਮ ਵਿੱਚ ਯੋਗਦਾਨ ਪਾਇਆ। ‘ਸ਼੍ਮਦਾਨ ਹੀ ਮਹਾਦਾਨ ‘ ਅਨੁਸਾਰ ਚਲਦਿਆਂ ਹੋਇਆਂ ਸਭਨਾਂ ਨੂੰ ਇਹ ਸੰਦੇਸ਼ ਦਿੱਤਾ ਕਿ ਅਸੀਂ ਆਪਣੀਆਂ ਆਦਤਾਂ ਜਿਵੇਂ ਕਿ ਸਿੰਗਲ ਯੂਜ਼ ਪਲਾਸਟਿਕ ਤੋਂ ਪਰਹੇਜ਼, ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ-ਥਲੱਗ ਕਰਨ ਅਤੇ ਕੂੜੇ ਦੇ ਢੁਕਵੇਂ ਨਿਪਟਾਰੇ ਵਿੱਚ ਛੋਟੀਆਂ-ਛੋਟੀਆਂ ਤਬਦੀਲੀਆਂ ਕਰਕੇ ਆਪਣੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆ ਸਕਦੇ ਹਾਂ।