Connect with us

ਅਪਰਾਧ

ਐਕਟਿਵਾ ਸਵਾਰਾਂ ਨੇ ਰਾਹਗੀਰ ਕੋਲੋਂ ਝਪਟਿਆ ਮੋਬਾਈਲ, ਇਕ ਗ੍ਰਿਫ਼ਤਾਰ ਦੋ ਫ਼ਰਾਰ

Published

on

Activa riders snatch mobile from passerby, one arrested, two absconding

ਲੁਧਿਆਣਾ : ਟਿੱਬਾ ਰੋਡ ਇਲਾਕੇ ‘ਚ ਐਕਟਿਵਾ ਸਵਾਰ ਬਦਮਾਸ਼ਾਂ ਨੇ ਨੌਜਵਾਨ ਨੂੰ ਘੇਰ ਕੇ ਉਸ ਦਾ ਮੋਬਾਇਲ ਫੋਨ ਲੁੱਟ ਲਿਆ। ਵਾਰਦਾਤ ਦਾ ਸ਼ਿਕਾਰ ਹੋਏ ਦੀਪਕ ਕੁਮਾਰ ਦੇ ਬਿਆਨ ਉਪਰ ਥਾਣਾ ਟਿੱਬਾ ਪੁਲਿਸ ਨੇ ਪਰਚਾ ਦਰਜ ਕਰ ਕੇ ਵਾਰਦਾਤ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਵਿੱਚੋਂ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਵਿਜੈ ਪਟੇਲ ਦੇ ਰੂਪ ਵਿਚ ਹੋਈ ਹੈ।

ਟਿੱਬਾ ਰੋਡ ਦੇ ਰਹਿਣ ਵਾਲੇ ਦੀਪਕ ਕੁਮਾਰ ਨੇ ਦੱਸਿਆ ਕਿ ਵਾਰਦਾਤ ਵਾਲੀ ਰਾਤ ਉਹ ਆਪਣੇ ਕੰਮ ਤੋਂ ਛੁੱਟੀ ਕਰਕੇ ਘਰ ਜਾ ਰਿਹਾ ਸੀ। ਇਸ ਦੌਰਾਨ ਕਰੀਬ ਪੌਣੇ ਦਸ ਵਜੇ ਜਦ ਉਹ ਸ਼ਿਵ ਸ਼ੰਕਰ ਕਾਲੋਨੀ ਕੋਲ ਪੁੱਜਾ ਤਾਂ ਤਿੰਨ ਅਣਪਛਾਤੇ ਐਕਟਿਵਾ ਸਵਾਰ ਉਸ ਦੇ ਨਜ਼ਦੀਕ ਆਏ ਤੇ ਉਸ ਦਾ ਮੋਬਾਇਲ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ।

ਦੀਪਕ ਨੇ ਇਸ ਵਾਰਦਾਤ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ਦੇ ਚਲਦਿਆਂ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਵਿਜੈ ਪਟੇਲ, ਕਲਾਮ ਅਤੇ ਗੱਗੀ ਦੇ ਰੂਪ ‘ਚ ਕਰਦੇ ਹੋਏ ਵਿਜੈ ਪਟੇਲ ਨੂੰ ਗ੍ਰਿਫ਼ਤਾਰ ਵੀ ਕਰ ਲਿਆ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਖੋਹਿਆ ਹੋਇਆ ਮੋਬਾਇਲ ਫੋਨ ਵੀ ਬਰਾਮਦ ਕਰ ਲਿਆ ਹੈ।

Facebook Comments

Trending