ਲੁਧਿਆਣਾ : ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਲੁਧਿਆਣਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਕਾਰਵਾਈ ਕਰਦਿਆਂ, ਜ਼ਿਲ੍ਹੇ ਵਿੱਚ ਬਾਲ ਮਜ਼ਦੂਰੀ ਦੀ ਰੋਕਥਾਮ ਲਈ ਸਥਾਨਕ ਜਵਾਲਾ ਸਿੰਘ ਚੌਂਕ, ਹੈਬੋਵਾਲ ਕਲਾਂ ਵਿਖੇ ਰੇਡ ਕੀਤੀ ਗਈ। ਜ਼ਿਲ੍ਹਾ ਟਾਸਕ ਫੋਰਸ ਦੀ ਟੀਮ ਵੱਲੋਂ ਇੱਕ ਬੱਚਾ ਬਾਲ ਮਜ਼ਦੂਰੀ ਕਰਦਾ ਹੋਇਆ ਰੈਸਕਿਊ ਕਰਵਾਇਆ ਗਿਆ। ਜ਼ਿਲ੍ਹਾ ਟਾਸਕ ਫੋਰਸ ਟੀਮ ਵੱਲੋਂ ਇਸ ਬੱਚੇ ਨੂੰ ਬਾਲ ਭਲਾਈ ਕਮੇਟੀ, ਲੁਧਿਆਣਾ ਦੇ ਸਾਹਮਣੇ ਪੇਸ਼ ਕੀਤਾ ਗਿਆ।
ਬੱਚੇ ਅਤੇ ਉਸਦੇ ਮਾਤਾ-ਪਿਤਾ ਦੀ ਕਾਊਂਸਲਿੰਗ ਕੀਤੀ ਅਤੇ ਭਵਿੱਚ ਵਿੱਚ ਬਾਲ ਮਜ਼ਦੂਰੀ ਕਰਨ ਤੋਂ ਰੋਕਿਆ ਗਿਆ ਅਤੇ ਬੱਚੇ ਨੂੰ ਪੜ੍ਹਾਈ ਵੱਲ ਪ੍ਰੇਰਿਤ ਕਰਦਿਆਂ ਬਾਲ ਭਲਾਈ ਕਮੇਟੀ ਦੇ ਹੁਕਮਾਂ ਨਾਲ ਬੱਚੇ ਨੂ ਮਾਤਾ-ਪਿਤਾ ਦੇ ਜ਼ਰੂਰੀ ਦਸਤਾਵੇਜ਼ ਚੈਕ ਕਰਕੇ ਮਾਤਾ-ਪਿਤਾ ਨੂੰ ਸਪੁਰਦ ਕੀਤਾ ਗਿਆ। ਟੀਮ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੋਂ ਮੁਬੀਨ ਕੁਰੈਸ਼ੀ ਅਤੇ ਸ੍ਰੀਮਤੀ ਰੀਤੂ ਸੂਦ, ਮੈਡੀਕਲ ਅਫ਼ਸਰ ਡਾ. ਐਨੀ, ਚਾਈਲਡ ਲਾਈਨ ਕਰਨ, ਲੇਬਰ ਇੰਸਪੈਕਟਰ (ਸ਼ਾਪ ਵਿੰਗ) ਏ.ਐਸ.ਆਈ. ਤਰਸੇਮ ਸਿੰਘ ਵੀ ਸ਼ਾਮਲ ਸਨ।