ਪੰਜਾਬੀ
ਸਪਰਿੰਗ ਡੇਲ ਪਲੇ ਸਕੂਲ ਵਿਖੇ ਕਾਰਵਾਈ ਗ੍ਰੈਜੂਏਸ਼ਨ ਸੈਰੇਮਨੀ
Published
3 years agoon
ਲੁਧਿਆਣਾ : ਸਪਰਿੰਗ ਡੇਲ ਪਲੇ ਸਕੂਲ ਜੀ. ਕੇ. ਅਸਟੇਟ ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਨੰਨ੍ਹੇ- ਮੁੁੰਨੇ੍ਹ ਬੱਚਿਆਂ ਲਈ ਗ੍ਰੈਜੂਏਸ਼ਨ ਸੈਰੇਮਨੀ ਦਾ ਆਯੋਜਨ ਕੀਤਾ ਗਿਆ। ਇਸ ਸੰਬੰਧ ਵਿੱਚ ਸਾਰੇ ਬੱਚਿਆਂ ਨੂੰ ਡਿਗਰੀਆਂ ਅਤੇ ਸਰਟੀਫ਼ਿਕੇਟ ਦਿੱਤੇ ਗਏ। ਪੂਰੇ ਸਾਲ ਦੀਆਂ ਮਿੱਠੀਆਂ ਯਾਦਾਂ ਨੂੰ ਇਹਨਾਂ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ਼ ਮਾਣਿਆ।
ਬੱਚਿਆਂ ਨੇ ਹਵਾ ਵਿੱਚ ਆਪਣੀਆਂ ਟੋਪੀਆਂ ਉਛਾਲ ਕੇ ਆਪਣੀ ਖ਼ੁਸ਼ੀ ਨੂੰ ਦੁਗਣਾ ਕੀਤਾ ਬੱਚਿਆਂ ਨੇ ਸੰਗੀਤਕ ਧੁਨਾਂ ‘ਤੇ ਨੱਚ ਕੇ ਆਪਣੇ ਮਨ ਦੇ ਚਾਵਾਂ ਨੂੰ ਪੂਰਾ ਕੀਤਾ। ਇਸ ਮੌਕੇ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਪੀ.ਪੀ.ਟੀ. ਵੀ ਦਿਖਾਈ ਗਈ। ਇਸ ਦੌਰਾਨ ਬੱਚਿਆ ਦੁਆਰਾ ਤਿਆਰ ਕੀਤੇ ਮਨਮੋਹਕ ਡਾਂਸ ਨੇ ਸਭ ਦਾ ਦਿਲ ਮੋਹ ਲਿਆ। ਇਸ ਦੇ ਨਾਲ ਹੀ ਬੱਚਿਆਂ ਦੇ ਮਾਪਿਆਂ ਨੇ ਇਸ ਖੂਬਸੂਰਤ ਸਮਾਗਮ ਲਈ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਵੀ ਕੀਤਾ।
ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰਜ਼ ਮਨਦੀਪ ਸਿੰਘ ਵਾਲੀਆ, ਕਮਲਪ੍ਰੀਤ ਕੌਰ ਅਤੇ ਕੋਆਰਡੀਨੇਟਰ ਦਵਿੰਦਰ ਕੌਰ ਅਤੇ ਸੁਪਰਵਾਈਜ਼ਰ ਅਨੂੰ ਜੀ ਨੇ ਇਸ ਮੌਕੇ ਸਾਰੇ ਬੱਚਿਆਂ ਨੂੰ ਗ੍ਰੈਜੂਏਸ਼ਨ ਸੈਰੇਮਨੀ ਦੀਆਂ ਵਧਾਈਆਂ ਦਿੱਤੀਆਂ।
ਉਹਨਾਂ ਨਾਲ ਹੀ ਸਾਰੇ ਬੱਚਿਆਂ ਨੂੰ ਸੰਬੋਧਿਤ ਕਰਦੇ ਕਿਹਾ ਕਿ ਤੁਸੀਂ ਰਾਸ਼ਟਰ ਨਿਰਮਾਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣੀ ਹੈ ਸੋ ਆਪਣੇ ਉਦੇਸ਼ ਅਤੇ ਮਿੱਥੇ ਗਏ ਟੀਚੇ ਨੂੰ ਪੂਰਾ ਕਰਨ ਲਈ ਦਿਨ-ਰਾਤ ਇੱਕ ਕਰੋ ਅਤੇ ਆਪਣੇ ਆਉਣ ਵਾਲੇ ਸੁਨਹਿਰੀ ਭਵਿੱਖ ਲਈ ਮਿਹਨਤ ਦਾ ਪੱਲਾ ਫੜੋ।
You may like
-
ਹੈਲੋਵੀਨ ਗਤੀਵਿਧੀ ਵਿੱਚ ਨੰਨੇ-ਮੁੰਨੇ ਕਲਾਕਾਰਾਂ ਨੇ ਦਿਖਾਇਆ ਦੁਗਣਾ ਜੋਸ਼
-
ਸਪਰਿੰਗ ਡੇਲ ਪਲੇ ਵਿਖੇ ਮਨਾਇਆ ਬਦੀ ‘ਤੇ ਨੇਕੀ ਦੀ ਜਿੱਤ ਦਾ ਤਿਉਹਾਰ ਦੁਸ਼ਹਿਰਾ
-
ਸਪਰਿੰਗ ਡੇੇਲ ਪਲੇ ਸਕੂਲ ਵਿਖੇ ਮਨਾਇਆ ਗਿਆ ਭੈਣ-ਭਾਈ ਦੀ ਸਾਂਝ ਦਾ ਤਿਉਹਾਰ ਰੱਖੜੀ
-
ਛੁੱਟੀਆਂ ਤੋਂ ਬਆਦ ਨਵੇਂ ਜੋਸ਼ ਅਤੇ ਉਤਸ਼ਾਹ ਨਾਲ਼ ਵਿਦਿਆਰਥੀਆਂ ਨੇ ਕੀਤੀ ਸਕੂਲ ਵਾਪਸੀ
-
ਮੈਂਗੋ ਐਕਟੀਵਿਟੀ ਦੌਰਾਨ ਵਿਦਿਆਰਥੀਆਂ ਨੇ ਲਿਆ ਅੰਬਾਂ ਦਾ ਖ਼ੂਬ ਅਨੰਦ
-
ਮਾਂ ਦਿਵਸ ਮੌਕੇ ਰੈਂਪ ਵਾਕ ਵਿੱਚ ਮਾਵਾਂ ਨੇ ਆਪਣੀ ਛੁਪੀ ਹੋਈ ਪ੍ਰਤਿਭਾ ਦਾ ਕੀਤਾ ਪ੍ਰਦਰਸ਼ਨ