Connect with us

ਅਪਰਾਧ

ਫੈਕਟਰੀ ‘ਚੋਂ ਲੱਖਾਂ ਰੁਪਏ ਦੀ ਕੀਮਤ ਦੇ ਕੱਪੜੇ ਚੋਰੀ ਕਰਨ ਵਾਲੇ ਮੁਲਜ਼ਮ ਗਿ੍ਫ਼ਤਾਰ

Published

on

Accused arrested for stealing clothes worth millions of rupees from factory

ਲੁਧਿਆਣਾ : ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਇੰਡਸਟਰੀ ਏਰੀਆ ਦੀ ਇਕ ਫੈਕਟਰੀ ‘ਚੋਂ ਲੱਖਾਂ ਰੁਪਏ ਦੇ ਕੱਪੜੇ ਚੋਰੀ ਕਰਨ ਵਾਲੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਰਾਹੁਲ ਤੇ ਭੋਲਾ ਕਾਲੋਨੀ ਤਾਜਪੁਰ ਰੋਡ ਦੇ ਰਹਿਣ ਵਾਲੇ ਫੈਜ਼ਾਨ ਅੰਸਾਰੀ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ 26 ਥਾਣ ਕੱਪੜਾ ਤੇ ਵਾਰਦਾਤ ਵਿਚ ਵਰਤਿਆ ਜਾਣ ਵਾਲਾ ਟੈਂਪੂ ਵੀ ਬਰਾਮਦ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ 2 ਦੇ ਇੰਚਾਰਜ ਸਤਪਾਲ ਸਿੰਘ ਨੇ ਦੱਸਿਆ ਕਿ ਹਰਪਾਲ ਨਗਰ ਦੇ ਰਹਿਣ ਵਾਲੇ ਰਿਤਨ ਗੁਪਤਾ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਮੁਲਜ਼ਮ ਰਾਹੁਲ ਕੁਮਾਰ ਉਨਾਂ ਦੇ ਕੋਲ ਇੰਡਸਟਰੀ ਏਰੀਆ ਏ ਵਾਲੀ ਫੈਕਟਰੀ ‘ਚ ਕੰਮ ਕਰਦਾ ਸੀ । ਮੁਲਜ਼ਮ ਰਾਤ ਵੇਲੇ ਫੈਕਟਰੀ ਦੇ ਅੰਦਰ ਹੀ ਸੌਂ ਜਾਂਦਾ ਸੀ । ਮੁਲਜ਼ਮ ਰਾਹੁਲ ਨੇ ਆਪਣੇ ਸਾਥੀ ਫੈਜ਼ਾਨ ਅੰਸਾਰੀ ਦੇ ਨਾਲ ਇਕ ਸਾਜ਼ਸ਼ਿ ਘੜੀ ਅਤੇ ਰਾਤ ਵੇਲੇ ਫੈਕਟਰੀ ਦੇ ਅੰਦਰੋਂ 5 ਲੱਖ ਰੁਪਏ ਦੀ ਕੀਮਤ ਦੇ ਥਾਨ ਸਵੈੱਟਸ਼ਰਟਾਂ ਅਤੇ ਟੀ ਸ਼ਰਟਾਂ ਚੋਰੀ ਕਰ ਲਈਆਂ । ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਇਕ ਫੋਰ ਵੀਲ੍ਹਰ ਦੀ ਵਰਤੋਂ ਕੀਤੀ ।

ਜਾਣਕਾਰੀ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਰਿਤਨ ਗੁਪਤਾ ਦੇ ਬਿਆਨਾਂ ‘ਤੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕੀਤਾ ਅਤੇ ਤਫਤੀਸ਼ ਤੋਂ ਬਾਅਦ ਨਾਕਾਬੰਦੀ ਦੌਰਾਨ ਦੋਵਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ । ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ 26 ਥਾਣ ਬਰਾਮਦ ਕਰ ਲਏ ਹਨ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Facebook Comments

Trending