Connect with us

ਪੰਜਾਬ ਨਿਊਜ਼

ਪੰਜਾਬ ‘ਚ ਜਲਦ ਚੱਲਣਗੀਆਂ ਬੰਦ ਕੀਤੀਆਂ 50 ਦੇ ਕਰੀਬ ਲੋਕਲ ਟ੍ਰੇਨਾਂ, ਰੇਲਵੇ ਬੋਰਡ ਨੇ ਦਿੱਤੇ ਆਦੇਸ਼

Published

on

About 50 local trains will soon run in Punjab, Railway Board orders

ਲੁਧਿਆਣਾ : ਰੇਲਵੇ ਬੋਰਡ ਨੇ ਫਿਰੋਜ਼ਪੁਰ ਮੰਡਲ ਦੀਆਂ ਪਿਛਲੇ ਸਮੇਂ ਤੋਂ ਰੱਦ ਕੀਤੀਆਂ ਲੋਕਲ ਰੇਲ-ਗੱਡੀਆਂ ਨੂੰ ਚਲਾਉਣ ਲਈ ਕਿਹਾ ਹੈ ਤੇ ਗਡੀਆਂ ਚਲਾਉਣ ਦੀ ਤਰੀਕ ਦਾ ਐਲਾਨ ਕਰਨ ਦੀ ਸਲਾਹ ਦਿੱਤੀ ਹੈ।

ਇਸ ਸਬੰਧ ਵਿਚ ਰੇਲਵੇ ਬੋਰਡ ਨੇ ਬੀਤੀ 14 ਜੂਨ ਨੂੰ ਫਿਰੋਜ਼ਪੁਰ ਰੇਲਵੇ ਮੰਡਲ ਨੂੰ ਲਿਖੇ ਪੱਤਰ ਵਿਚ ਰੱਦ ਕੀਤੀਆਂ ਗਈਆਂ ਲਗਪਗ 50 ਲੋਕਲ ਗੱਡੀਆਂ ਚਲਾਉਣ ਦੀ ਸਲਾਹ ਦਿੱਤੀ ਹੈ ਤੇ ਕਿਹਾ ਹੈ ਕਿ ਉਹ ਗੱਡੀਆਂ ਚਲਾਉਣ ਸਬੰਧੀ ਤਰੀਕ ਦਾ ਐਲਾਨ ਛੇਤੀ ਕਰੇ।

ਵਰਨਣਯੋਗ ਹੈ ਕਿ ਲੋਕਲ ਗੱਡੀਆਂ ਜਿਹਡ਼ੀਆਂ ਜਲੰਧਰ ਤੋਂ ਪਠਾਨਕੋਟ, ਨਕੋਦਰ, ਫਿਰੋਜ਼ਪੁਰ, ਹੁਸ਼ਿਆਰਪੁਰ, ਬਠਿੰਡਾ, ਅੰਮ੍ਰਿਤਸਰ ਆਦਿ ਸ਼ਹਿਰਾਂ ਲਈ ਚੱਲਦੀਆਂ ਗੱਡੀਆਂ ਰੱਦ ਕੀਤੀਆਂ ਗਈਆਂ ਸਨ। ਹੁਣ ਰੇਲਵੇ ਨੇ ਕਾਫ਼ੀ ਅਰਸੇ ਮਗਰੋਂ ਫਿਰੋਜ਼ਪਰ ਮੰਡਲ ਨੇ ਲਗਪਗ 50 ਗੱਡੀਆਂ ਰੱਦ ਕੀਤੀਆਂ ਸਨ।

Facebook Comments

Trending