Connect with us

ਪੰਜਾਬੀ

ਦਿੱਲੀ ਮਾਡਲ ਨੂੰ ਲਾਗੂ ਕਰਨ ਲਈ ਪੰਜਾਬ ‘ਚ ਆਪ ਦੀ ਸਰਕਾਰ ਬਣੇਗੀ – ਭੋਲਾ ਗਰੇਵਾਲ

Published

on

AAP to form government in Punjab to implement Delhi model: Bhola Grewal

ਲੁਧਿਆਣਾ :  ਹਲਕਾ ਪੂਰਬੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਹੈ ਕਿ ਮੌਜੂਦਾ ਵਿਧਾਇਕ ਵਲੋਂ ਹਜ਼ਾਰਾਂ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਉਹ ਸਿਰਫ ਕਾਗਜ਼ਾਂ ਵਿਚ ਜਾਂ ਫਲੈਕਸਾਂ ਤੇ ਹੈ ਜ਼ਮੀਨੀ ਪੱਧਰ ਤੇ ਕੋਈ ਕੰਮ ਨਹੀਂ ਹੋਇਆ।

ਸ. ਗਰੇਵਾਲ ਨੇ ਦੱਸਿਆ ਕਿ ਲੋਕਾਂ ਵਲੋਂ ਮੈਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਦੀ ਮਿਸਾਲ 100 ਤੋਂ ਵੱਧ ਮੀਟਿੰਗਾਂ ਲਈ ਜਨਤਾ ਵਲੋਂ ਬੁਲਾਇਆ ਗਿਆ ਹੈ ਉਨ੍ਹਾਂ ਕੋਲ ਪਹੁੰਚਣ ਲਈ ਹਰ ਸੰਭਵ ਯਤਨ ਕਰ ਰਿਹਾ ਹਾਂ। ਉਨ੍ਹਾਂ ਦੱਸਿਆ ਕਿ ਇਸ ਵਾਰ ਪੰਜਾਬੀ ਮਨ ਬਣਾਈ ਬੈਠੇ ਹਨ ਕਿ ਰਾਜਨੀਤੀ ਵਿਚੋਂ ਸਾਰੀ ਗੰਦਗੀ ਝਾੜੂ ਨਾਲ ਸਾਫ ਕਰ ਦੇਣੀ ਹੈ।

ਉਨ੍ਹਾਂ ਦੱਸਿਆ ਕਿ ਇਸ ਵਾਰ ਦਿੱਲੀ ਮਾਡਲ ਨੂੰ ਲਾਗੂ ਕਰਨ ਲਈ ਪੰਜਾਬ ‘ਚ ਆਪ ਦੀ ਸਰਕਾਰ ਬਣੇਗੀ ਅਤੇ ਪੰਜਾਬ ਨੂੰ ਪੂਰੀ ਤਰ੍ਹਾਂ ਵਿਕਸਤ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ ਮੁੜ ਪੰਜਾਬ ਮਾਡਲ ਪੂਰੇ ਦੇਸ਼ ਵਿਚ ਲਾਗੂ ਕਰਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਮੈਂ ਪਿਛਲੇ 15 ਸਾਲ ਤੋਂ ਸੇਵਾ ਕੀਤੀ ਹੈ ਕੌਂਸਲਰ ਵਜੋਂ ਕਿਸੇ ਠੇਕੇਦਾਰ ਤੋਂ ਕਮਿਸ਼ਨ ਨਹੀਂ ਲਈ ਮੇਰੇ ਖਿਲਾਫ ਦਲਬਦਲੀ ਦਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦਕਿ 2017 ਵਿਚ ਵੀ ਝਾੜੂ ਨਿਸ਼ਾਨ ਤੇ ਵਿਧਾਇਕ ਦੀ ਚੋਣ ਲੜੀ ਸੀ ਮੁੜ 2018 ‘ਚ ਮੇਰੇ ਪਤਨੀ ਝਾੜੂ ਦੇ ਨਿਸ਼ਾਨ ਤੇ ਕੌਂਸਲਰ ਦੀ ਚੋਣ ਜਿੱਤੀ ਹੁਣ ਮੁੜ ਮੈਂ ਝਾੜੂ ਨਿਸ਼ਾਨ ‘ਤੇ ਚੋਣ ਲੜ ਰਿਹਾ ਹਾਂ।

Facebook Comments

Trending