Connect with us

ਪੰਜਾਬੀ

ਡੀ ਡੀ ਜੈਨ ਕਾਲਜ ‘ਚ ਸਵੱਛਤਾ ਕਾਰਜ ਯੋਜਨਾ ਤਹਿਤ ਕਰਵਾਈ ਵਰਕਸ਼ਾਪ

Published

on

A workshop was organized under the Swachhta Karja Yojana in DD Jain College

ਲੁਧਿਆਣਾ : ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵਿਮੈਨ, ਲੁਧਿਆਣਾ ਵਿਖੇ ਸਵੱਛਤਾ ਕਾਰਜ ਯੋਜਨਾ ਤਹਿਤ ਗ੍ਰਾਮੀਣ ਉੱਦਮਤਾ ‘ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਪੇਂਡੂ ਉੱਦਮਤਾ ਕਲੱਸਟਰ ਵਿਕਾਸ ਸੀਡਿੰਗ ਅਤੇ ਰੁਬਾਨ ਸਕੀਮ ਨੂੰ ਉਤਸ਼ਾਹਤ ਕਰਨ ਲਈ ਐਨਜੀਸੀਐਨਆਰਈ ਦੀ ਸ਼ੁਰੂਆਤ ਵੀ ਕੀਤੀ।

ਪ੍ਰਿੰਸੀਪਲ ਡਾ ਸਰਿਤਾ ਬਹਿਲ ਨੇ ਕੈਂਪਸ ਨੂੰ ਹੋਰ ਵੀ ਸਾਫ-ਸੁਥਰਾ ਅਤੇ ਹਰਿਆ-ਭਰਿਆ ਬਣਾਉਣ ਲਈ ਕੰਮ ਕਰਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। ਕਾਲਜ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ੍ਰੀ ਸੁਖਦੇਵ ਰਾਜ ਜੈਨ, ਪ੍ਰਧਾਨ ਸ੍ਰੀ ਨੰਦ ਕੁਮਾਰ ਜੈਨ, ਵਾਈਸ ਪ੍ਰਧਾਨ ਸ੍ਰੀ ਵਿਪਨ ਕੁਮਾਰ ਜੈਨ, ਵਾਈਸ ਪ੍ਰਧਾਨ ਸ੍ਰੀ ਬਾਂਕੇ ਬਿਹਾਰੀ ਲਾਲ ਜੈਨ, ਸਕੱਤਰ ਸ੍ਰੀ ਰਾਜੀਵ ਜੈਨ ਨੇ ਵੀ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਕਾਲਜ ਨੂੰ ਹੋਰ ਸਾਫ਼ ਸੁਥਰਾ ਬਣਾਉਣ ਦਾ ਪ੍ਰਣ ਕੀਤਾ ।

Facebook Comments

Trending