Connect with us

ਪੰਜਾਬੀ

ਬੇਕਰੀ ਅਤੇ ਕਨਫੈਕਸ਼ਨਰੀ ਵਿੱਚ ਮੋਟੇ ਅਨਾਜਾਂ ਦੀ ਵਰਤੋਂ ਬਾਰੇ ਹੋਈ ਦੋ ਦਿਨਾਂ ਵਰਕਸ਼ਾਪ 

Published

on

A two-day workshop on the use of coarse grains in bakery and confectionery

ਲੁਧਿਆਣਾ : PAU ਭੋਜਨ ਅਤੇ ਪੋਸ਼ਣ ਵਿਭਾਗ ਨੇ ਅੰਤਰਰਾਸ਼ਟਰੀ ਮੋਟੇ ਅਨਾਜਾਂ ਦੇ ਮਨਾਏ ਜਾ ਰਹੇ ਸਾਲ ਦੇ ਜਸਨਾਂ ਵਜੋਂ ਮੋਟੇ ਅਨਾਜਾਂ ਦੀ ਖਪਤ ਨੂੰ ਵਧਾਉਣ ਲਈ ’ਬੇਕਰੀ ਅਤੇ ਕਨਫੈਕਸਨਰੀ ਵਿੱਚ ਮੋਟੇ ਅਨਾਜਾਂ ਦੀ ਵਰਤੋਂ’ ਵਿਸੇ ’ਤੇ ਦੋ ਦਿਨਾਂ ਵਰਕਸਾਪ ਦਾ ਆਯੋਜਨ ਕੀਤਾ| ਮੋਟੇ ਅਨਾਜਾਂ ਨਾਲ ਸਿਹਤਮੰਦ ਪਕਵਾਨ ਬਨਾਉਣ ਬਾਰੇ ਇਸ ਵਰਕਸਾਪ ਵਿੱਚ ਕਾਲਜ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਸਮੇਤ 55 ਪ੍ਰਤੀਭਾਗੀਆਂ ਨੇ ਭਾਗ ਲਿਆ|

ਅਲਪਨਾ ਗੁਪਤਾ, ਮੈਪਿਕ ਫੂਡਜ ਅਤੇ ਮਨਜੀਤ ਕੌਰ, ਡਸਕੀ ਟਾਰਟੇ ਵਰਕਸਾਪ ਲਈ ਮੁੱਖ ਭਾਸ਼ਣ ਕਰਤਾ ਸਨ| ਦੋਵੇਂ ਮਾਹਿਰ ਭੋਜਨ ਅਤੇ ਪੋਸਣ ਵਿਭਾਗ ਦੇ ਸਿਖਿਆਰਥੀ ਹਨ ਅਤੇ ਸਫਲਤਾਪੂਰਵਕ ਆਪਣੇ ਬੇਕਰੀ ਯੂਨਿਟ ਚਲਾ ਰਹੇ ਹਨ| ਉਨ੍ਹਾਂ ਨੇ ਕਣਕ ਦੇ ਆਟੇ ਅਤੇ ਗੁੜ ਦੀ ਵਰਤੋਂ ਕਰਕੇ ਬੇਕਰੀ ਅਤੇ ਕਨਫੈਕਸਨਰੀ ਉਤਪਾਦਾਂ ਵਿੱਚ ਵੱਖ-ਵੱਖ ਮੋਟੇ ਅਨਾਜਾਂ ਦੀ ਵਰਤੋਂ ਦਾ ਪ੍ਰਦਰਸਨ ਕੀਤਾ|

ਡਾ. ਕਿਰਨ ਗਰੋਵਰ, ਵਿਭਾਗ ਦੇ ਮੁਖੀ ਨੇ ਦੱਸਿਆ ਕਿ ਮੋਟੇ ਅਨਾਜਾਂ ਨੂੰ ਅਕਸਰ ਪੌਸਟਿਕ-ਅਨਾਜ ਕਿਹਾ ਜਾਂਦਾ ਹੈ ਕਿਉਂਕਿ ਉਸ ਵਿਚ ਉੱਚ ਪੌਸਟਿਕ ਤੱਤ ਅਤੇ ਖੁਰਾਕੀ ਫਾਈਬਰ ਹੁੰਦੇ ਹਨ| ਮੋਟੇ ਅਨਾਜ  ਪ੍ਰੋਟੀਨ, ਸੂਖਮ ਪੌਸਟਿਕ ਤੱਤਾਂ ਅਤੇ ਫਾਈਟੋਕੈਮੀਕਲਜ਼ ਦਾ ਚੰਗਾ ਸਰੋਤ ਹਨ ਅਤੇ ਇਸ ਵਿੱਚ ਬਹੁਤ ਸਾਰੇ ਪੌਸਟਿਕ ਅਤੇ ਸਿਹਤ ਨੂੰ ਉਤਸਾਹਿਤ ਕਰਨ ਵਾਲੇ ਗੁਣ ਹਨ|

Facebook Comments

Trending