ਦੁਰਘਟਨਾਵਾਂ
ਲੁਧਿਆਣਾ ‘ਚ ਨਮਕੀਨ ਫੈਕਟਰੀ ‘ਚ ਲੱਗੀ ਭਿ.ਆ.ਨ.ਕ ਅੱ/ਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ
Published
2 years agoon

ਲੁਧਿਆਣਾ : ਦੁਗਰੀ ਸਥਿੱਤ ਉੱਤਮ ਨਮਕੀਨ ਫੈਕਟਰੀ ‘ਚ ਅੱਗ ਲਗ ਗਈ । ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਇੱਕ ਫਾਇਰਮੈਨ ਵੀ ਝੁਲਸ ਗਿਆ। ਦੱਸਿਆ ਜਾ ਰਿਹਾ ਹੈ ਅੱਗ ਲੱਗਣ ਕਾਰਨ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਇਹ ਫੈਕਟਰੀ ਭਾਈ ਹਿੰਮਤ ਸਿੰਘ ਨਗਰ ਗਲੀ ਨੰਬਰ 4, ਦੁੱਗਰੀ ਵਿੱਚ ਸਥਿਤ ਹੈ। ਅਚਾਨਕ ਫੈਕਟਰੀ ਦੀ ਪਹਿਲੀ ਮੰਜ਼ਿਲ ‘ਤੇ ਬਿਜਲੀ ਦੀਆਂ ਭੱਠੀਆਂ ‘ਚ ਧਮਾਕਾ ਹੋ ਗਿਆ। ਕੁਝ ਹੀ ਦੇਰ ‘ਚ ਪੂਰੇ ਫੈਕਟਰੀ ‘ਚ ਅੱਗ ਲੱਗ ਗਈ। ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰਾਂ ਨੇ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕੇ। ਕੁਝ ਸਮੇਂ ਵਿੱਚ ਅੱਗ ਵਧਦੀ ਗਈ ਅਤੇ ਮਜ਼ਦੂਰ ਵੀ ਅੰਦਰ ਫਸ ਗਏ। ਮੌਕੇ ‘ਤੇ ਮੌਜੂਦ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਉਨ੍ਹਾਂ ਤੁਰੰਤ ਅੰਦਰ ਮੌਜੂਦ ਕਰੀਬ 12 ਮਜ਼ਦੂਰਾਂ ਨੂੰ ਬਚਾ ਕੇ ਬਾਹਰ ਕੱਢਿਆ ਗਿਆ। ਇਸ ਦੌਰਾਨ ਫਾਇਰ ਕਰਮੀ ਸੌਰਵ ਭਗਤ ਦੀ ਲੱਤ ਝੁਲਸ ਗਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਫਾਇਰ ਅਫਸਰ ਆਤਿਸ਼ ਰਾਏ ਨੇ ਦੱਸਿਆ ਕਿ ਕਰੀਬ 5 ਤੋਂ 6 ਘੰਟਿਆਂ ‘ਚ ਅੱਗ ‘ਤੇ ਕਾਬੂ ਪਾ ਲਿਆ ਗਿਆ। ਫਿਲਹਾਲ ਫੈਕਟਰੀ ਵਿੱਚ ਅੱਗ ਬਿਜਲੀ ਦੀਆਂ ਭੱਠੀਆਂ ਤੋਂ ਲੱਗੀ ਦੱਸੀ ਜਾ ਰਹੀ ਹੈ।
You may like
-
ਖੇਤਾਂ ਵਿੱਚ ਲੱਗੀ ਭਿ. ਆਨਕ ਅੱ. ਗ, ਕਿਸਾਨਾਂ ਦਾ ਬੁਰਾ ਹਾਲ
-
ਲੁਧਿਆਣਾ ਦੇ ਇੱਕ ਮਸ਼ਹੂਰ ਰੈਸਟੋਰੈਂਟ ‘ਚ ਭਿ/ਆਨਕ ਅੱ/ਗ, ਇਲਾਕੇ ਵਿੱਚ ਹਫੜਾ-ਦਫੜੀ
-
ਗ੍ਰੇਟਰ ਨੋਇਡਾ ਦੇ ਗਰਲਜ਼ ਹੋਸਟਲ ‘ਚ ਲੱਗੀ ਅੱ. ਗ, ਮਚੀ ਹਫੜਾ-ਦਫੜੀ, ਜਾ. ਨ ਬਚਾਉਂਦੇ ਹੋਏ ਡਿੱਗੀਆਂ ਲੜਕੀਆਂ…
-
ਫੈਕਟਰੀ ‘ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਮੌਕੇ ‘ਤੇ
-
ਲੁਧਿਆਣਾ ‘ਚ ਦੀਵਾਲੀ ਦੀ ਰਾਤ ਨੂੰ ਲੱਗੀ ਅੱ. ਗ, ਮੰਡੀ ਸੜ ਕੇ ਹੋਈ ਸੁਆਹ…
-
ਲੁਧਿਆਣਾ: ਖੇਤਾਂ ‘ਚ ਅੱਗ ਲਗਾਉਣ ਦੀਆਂ ਘਟਨਾਵਾਂ ਨੇ ਤੋੜਿਆ ਰਿਕਾਰਡ, 6 ਹਫ਼ਤਿਆਂ ‘ਚ ਦਰਜ ਹੋਏ ਇੰਨੇ ਮਾਮਲੇ