Connect with us

ਦੁਰਘਟਨਾਵਾਂ

3 ਮੰਜ਼ਿਲਾ ਪ੍ਰਿੰਟਿੰਗ ਫੈਕਟਰੀ ’ਚ ਲੱਗੀ ਭਿ.ਆ.ਨ.ਕ ਅੱ/ਗ, ਵਰਕਰਾਂ ਨੇ ਭੱਜ ਕੇ ਬਚਾਈ ਜਾ.ਨ

Published

on

A terrible fire broke out in a 3-storey printing factory, workers escaped to save their lives

ਲੁਧਿਆਣਾ : ਨੀਚੀ ਮੰਗਲੀ ਸਥਿਤ 3 ਮੰਜ਼ਿਲਾ ਪ੍ਰਿੰਟਿੰਗ ਫੈਕਟਰੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਗਰਾਊਂਡ ਫਲੋਰ ਤੋਂ ਹੁੰਦੇ ਹੋਏ ਪਹਿਲਾਂ ਦੂਜੀ ਅਤੇ ਫਿਰ ਤੀਜੀ ਮੰਜ਼ਿਲ ਤੱਕ ਪੁੱਜ ਗਈ। ਘਟਨਾ ਸਮੇਂ ਅੰਦਰ ਵਰਕਰ ਕੰਮ ਕਰ ਰਹੇ ਸਨ, ਜਿਨ੍ਹਾਂ ਨੇ ਬਾਹਰ ਭੱਜ ਕੇ ਜਾਨ ਬਚਾਈ। ਜਾਣਕਾਰੀ ਮੁਤਾਬਕ ਨੀਚੀ ਮੰਗਲੀ ’ਚ ਕੈਰੀ ਬੈਗ ਦੀ ਪ੍ਰਿੰਟਿੰਗ ਫੈਕਟਰੀ ਹੈ। ਸ਼ਾਮ ਨੂੰ ਅਚਾਨਕ ਫੈਕਟਰੀ ’ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ, ਜੋ ਹੌਲੀ-ਹੌਲੀ ਅੱਗ ਦੇ ਭਾਂਬੜ ਦਾ ਰੂਪ ਧਾਰ ਗਿਆ।

ਅੰਦਰ ਕੰਮ ਕਰ ਰਹੇ ਵਰਕਰ ਬਾਹਰ ਵੱਲ ਭੱਜੇ ਅਤੇ ਬਾਹਰ ਆ ਕੇ ਅੱਗ ਬੁਝਾਉਣ ਦਾ ਯਤਨ ਕੀਤਾ ਪਰ ਅੱਗ ਵੱਧਦੀ ਗਈ। ਕੁੱਝ ਦੇਰ ਬਾਅਦ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਮੌਕੇ ’ਤੇ ਪੁੱਜ ਗਏ। ਉਨ੍ਹਾਂ ਨੇ ਅੱਗ ਬੁਝਾਉਣ ਦਾ ਯਤਨ ਸ਼ੁਰੂ ਕਰ ਦਿੱਤਾ ਪਰ ਅੱਗ ਦੇਖਦੇ ਹੀ ਦੇਖਦੇ ਭਿਆਨਕ ਹੋ ਗਈ, ਜਿਸ ਕਾਰਨ ਫੈਕਟਰੀ ਦੀ ਇਕ ਕੰਧ ਵੀ ਡਿੱਗ ਗਈ। ਦੋ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ।

Facebook Comments

Trending