ਲੁਧਿਆਣਾ : ਪੀਏਯੂ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੀ ਵਿਦਿਆਰਥਣ ਕੁਮਾਰੀ ਦੀਕਸ਼ਾ ਜਸਰੋਟੀਆ ਨੇ ਬੀਤੇ ਦਿਨੀਂ ਚੌਧਰੀ ਚਰਨ ਸਿੰਘ ਖੇਤੀ ਯੂਨੀਵਰਸਿਟੀ ਹਿਸਾਰ, ਹਰਿਆਣਾ ਵਿੱਚ ਹੋਈ ਭੋਜਨ ਸੁਰੱਖਿਆ ਅਤੇ ਸਥਿਰਤਾ ਲਈ ਜਲਵਾਯੂ ਅਨੁਕੂਲ ਖੇਤੀ ਬਾਰੇ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੋਸਟਰ ਪੇਸ਼ਕਾਰੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ ਹੈ।
ਦੀਕਸ਼ਾ ਨੇ “ਕਵਾਲਿਟੀ ਪ੍ਰੋਟੀਨ ਮੱਕੀ ਵਿੱਚ ਕਰਨਲ ਧੁੰਦਲਾਪਨ ਅਤੇ ਅਮੀਨੋ ਐਸਿਡ ਸਮੱਗਰੀ ਨੂੰ ਪ੍ਰਭਾਵਿਤ ਕਰਨ ਵਾਲੇ ਓਪੇਕ 2 ਮੋਡੀਫਾਇਰ ਦੇ ਜੈਨੇਟਿਕ ਵਿਸ਼ਲੇਸ਼ਣ” ‘ਤੇ ਆਪਣਾ ਕੰਮ ਪੇਸ਼ ਕੀਤਾ। ਇਸ ਅਧਿਐਨ ਦਾ ਉਦੇਸ਼ ਕਰਨਲ ਮੋਡੀਫਾਇਰ ਦੇ ਜੈਨੇਟਿਕਸ ਨੂੰ ਸਮਝਣ ਅਤੇ ਮੱਕੀ ਦੇ ਹੋਰ ਵਿਕਾਸ ਲਈ ਜੀਨੋਮਿਕ ਖੇਤਰਾਂ ਦੀ ਪਛਾਣ ਕਰਨਾ ਸੀ।