Connect with us

ਪੰਜਾਬ ਨਿਊਜ਼

ਪੰਜਾਬ ਦੇ ਸਕੂਲ ਖੁੱਲ੍ਹਣ ਤੋਂ ਬਾਅਦ ਸਿੱਖਿਆ ਵਿਭਾਗ ਵਲੋਂ ਜਾਰੀ ਹੋਇਆ ਸਖ਼ਤ ਫ਼ਰਮਾਨ

Published

on

A strict decree was issued by the education department after the opening of schools in Punjab

ਲੁਧਿਆਣਾ : ਸਿੱਖਿਆ ਵਿਭਾਗ ਨੂੰ ਕਈ ਸਕੂਲਾਂ ’ਚ ਪਿਆ ਮਿਡ-ਡੇ ਮੀਲ ਦਾ ਅਨਾਜ ਵੀ ਭਿੱਜਣ ਦਾ ਸ਼ੱਕ ਹੈ ਪਰ ਇਸ ਤਰ੍ਹਾਂ ਦੇ ਹਾਲਾਤ ਵਿਚ ਵੀ ਬੱਚਿਆਂ ਦੀ ਮਿਡ-ਡੇ ਮੀਲ ਬੰਦ ਨਾ ਰਹੇ, ਇਸ ਲਈ ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਜਾਰੀ ਕੀਤੇ ਪੱਤਰ ’ਚ ਕਿਹਾ ਕਿ ਜੇਕਰ ਕਿਸੇ ਸਕੂਲ ’ਚ ਬਾਰਿਸ਼ ਦਾ ਪਾਣੀ ਆਉਣ ਨਾਲ ਅਨਾਜ ਜਾਂ ਹੋਰ ਸਾਮਾਨ ਭਿੱਜਣ ਦੀ ਨੌਬਤ ਆਈ ਹੋਵੇ ਤਾਂ ਬੱਚਿਆਂ ਦਾ ਖਾਣਾ ਬਣਾਉਣ ਲਈ ਉਕਤ ਅਨਾਜ ਦਾ ਉਪਯੋਗ ਨਾ ਕੀਤਾ ਜਾਵੇ।

ਸਕੂਲਾਂ ਨੂੰ ਆਪਣੇ ਪੱਧਰ ’ਤੇ ਬੱਚਿਆਂ ਨੂੰ ਸਾਫ-ਸੁਥਰਾ ਅਤੇ ਪੌਸ਼ਟਿਕ ਭੋਜਣ ਸਾਫ-ਸੁੱਥਰੀ ਜਗ੍ਹਾ ’ਤੇ ਬਿਠਾ ਕੇ ਖੁਆਇਆ ਜਾਵੇ। ਦੱਸ ਦੇਈਏ ਕਿ ਸੂਬੇ ਭਰ ਦੇ ਸਕੂਲ ਸੋਮਵਾਰ ਤੋਂ ਖੁੱਲ੍ਹ ਗਏ ਹਨ। ਬੱਚਿਆਂ ਨੂੰ ਮਿਡ-ਡੇ ਮੀਲ ਮਿਲ ਸਕੇ ਇਸ ਲਈ ਡੀ. ਜੀ. ਐੱਸ. ਈ. ਪੂਰੀ ਤਰ੍ਹਾਂ ਨਾਲ ਗੰਭੀਰ ਦਿਸ ਰਹੇ ਹਨ। ਇਸ ਲਈ ਜੇਕਰ ਕਿਤੇ ਅਨਾਜ ਭਿੱਜਣ ਦੀ ਸਮੱਸਿਆ ਸਾਹਮਣੇ ਆਵੇ ਤਾਂ ਬਲਾਕ ਪੱਧਰ ’ਤੇ ਪੱਤਰ ਵਿਚ ਜਾਰੀ ਹਿਦਾਇਤਾਂ ਮੁਤਾਬਕ ਰਿਪੋਰਟ ਤਿਆਰ ਕਰਕੇ ਹੈੱਡ ਆਫਿਸ ਨੂੰ ਭੇਜੀ ਜਾਵੇ।

ਬੱਚਿਆਂ ਨੂੰ ਪੌਸ਼ਟਿਕ ਅਤੇ ਸਾਫ-ਸੁਥਰਾ ਖਾਣਾ ਦੇਣ ਲਈ ਡੀ. ਜੀ. ਐੱਸ. ਈ. ਨੇ ਸਿਹਤ ਵਿਭਾਗ ਵਲੋਂ ਸਮੇਂ-ਸਮੇਂ ’ਤੇ ਜਾਰੀ ਹਿਦਾਇਤਾਂ ਨੂੰ ਅਮਲ ਵਿਚ ਲਿਆਉਣ ਨੂੰ ਕਿਹਾ ਹੈ, ਉੱਥੇ ਖਾਣਾ ਬਣਾਉਣ ਵਾਲੀ ਰਸੋਈ, ਪਾਣੀ ਦੀ ਟੈਂਕੀਆਂ ਦੀ ਸਫਾਈ ਕਰਵਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਡੀ. ਜੀ. ਐੱਸ. ਈ. ਨੇ ਸਾਫ ਕਿਹਾ ਹੈ ਕਿ ਸਕੂਲ ਪ੍ਰਮੁੱਖ ਇਸ ਗੱਲ ਦਾ ਧਿਆਨ ਰੱਖਣ ਕਿ ਬਾਰਿਸ਼ ਦਾ ਪਾਣੀ ਰੁਕਣ ਦੀ ਵਜ੍ਹਾ ਨਾਲ ਕਿਤੇ ਮੱਛਰ ਨਾ ਪੈਦਾ ਹੋਣ।

Facebook Comments

Trending