ਲੁਧਿਆਣਾ : ਪੀ.ਏ.ਯੂ. ਵੱਲੋਂ ਬੀਤੇ ਦਿਨੀਂ ਜ਼ਿਲ੍ਹਾ ਜਲੰਧਰ ਦੇ ਪਿੰਡ ਕੋਟਲੀ ਥਾਨ ਸਿੰਘ ਦੇ ਆਂਗਣਵਾੜੀ ਕੇਂਦਰ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ | ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਤੜਾਂ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ | ਇਸ ਸਮਾਗਮ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ-ਵੂਮੈਨ ਇਨ ਐਗਰੀਕਲਚਰ ਦੇ ਤਹਿਤ ਕੀਤੇ ਗਏ |ਇਸ ਸਮਾਗਮ ਵਿੱਚ 35 ਔਰਤਾਂ ਅਤੇ ਮਰਦਾਂ ਨੇ ਭਾਗ ਲਿਆ|

ਵਿਗਿਆਨੀ ਡਾ. ਸ਼ਿਵਾਨੀ ਰਾਣਾ ਨੇ ਦੱਸਿਆ ਕਿ ਵਾਤਾਵਰਣ ਦੀ ਸੰਭਾਲ ਅਤੇ ਸੁਰੱਖਿਆ ਲਈ ਜਾਗਰੂਕਤਾ ਦਾ ਪਸਾਰ ਕਰਨਾ ਮੌਜੂਦਾ ਸਮੇਂ ਦੀ ਅਹਿਮ ਜ਼ਰੂਰਤ ਹੈ | ਉਹਨਾਂ ਕਿਹਾ ਕਿ ਸਾਨੂੰ ਆਉਂਦੀਆਂ ਪੀੜ•ੀਆਂ ਲਈ ਆਪਣੇ ਵਾਤਾਵਰਣ ਨੂੰ ਸਾਂਭ ਕੇ ਪਲਾਸਟਿਕ ਮੁਕਤ ਕਰਨਾ ਚਾਹੀਦਾ ਹੈ ਕਿਸਾਨ ਪਰਿਵਾਰਾਂ ਵਿੱਚ ਹਰਬਲ ਬਾਗ ਨੂੰ ਉਤਸਾਹਿਤ ਕਰਨ ਲਈ ਸੁਹਾਂਜਣਾ ਦੇ ਪੌਦੇ ਲਾਏ ਗਏ| ਸਰਕਾਰੀ ਸਕੂਲਾਂ ਵਿੱਚ ਪੌਦੇ ਲਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ |