ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ ਐਨ.ਐਸ.ਐਸ. ਯੂਨਿਟ ਵੱਲੋਂ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਦੀ ਅਗਵਾਈ ਵਿੱਚ ਗੋਦ ਲਏ ਹੋਏ ਪਿੰਡ ਚੱਕ ਸਰਵਨ ਨਾਥ (ਲੁਧਿਆਣਾ) ਵਿਖੇ ਸੱਤ ਰੋਜਾ ਐਨ.ਐਸ.ਐਸ. ਕੈਂਪ ਲਗਾਇਆ ਗਿਆ।
ਜਿਸ ਦੇ ਉਦਘਾਟਨੀ ਭਾਸ਼ਣ ਵਿੱਚ ਪ੍ਰਿੰਸੀਪਲ ਸਾਹਿਬਾ ਨੇ ਕੈਂਪ ਦੀ ਮਹੱਤਤਾ ਉਤੇ ਚਾਨਣਾ ਪਾਇਆ ਅਤੇ ਵਲਟੀਅਰਜ਼ ਨੂੰ ‘ ਨੋਟ ਮੀ ਬੱਟ ਯੂ ‘ ਆਦਰਸ਼ ਰਾਹੀਂ ਸਮਾਜ ਲਈ ਕµਮ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਪਿੰਡ ਵਿੱਚ ਸਵੱਛ ਭਾਰਤ ਰੈਲੀ ਦੇ ਨਾਲ-ਨਾਲ ਲੋਕਾਂ ਨੂੰ ਨਿੱਜੀ ਸਫਾਈ ਸੰਬੰਧੀ ਵੀ ਜਾਗਰੂਕ ਕੀਤਾ ਗਿਆ। ਕੈਂਪ ਦੇ ਦੌਰਾਨ ਐਨ.ਐਸ.ਐਸ. ਯੂਨਿਟ ਅਤੇ ਹੈਲਪਫੁਲ ਵੈਲਫੇਅਰ ਸੁਸਾਇਟੀ ਨਾਲ ਮਿਲ ਕੇ ਪਿੰਡ ਦੇ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ। ਸ਼੍ਰੀ ਗਰੀਸ਼ ਬਾਂਸਲ, ਐਡਵੋਕੇਟ ਨੇ ਵਾਲµਟੀਅਰਜ਼ ਨੂੰ ਔਰਤਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਅਤੇ ਸ਼੍ਰੀ ਮੌਕਸ਼ ਅਜੇ ਦੁਆਰਾ ਮੈਡੀਟੇਸ਼ਨ ਦੇ ਵਿਸ਼ੇ ਤੇ ਚਾਨਣਾ ਪਾਇਆ ਗਿਆ।
ਇਸ ਕੈਂਪ ਦੌਰਾਨ ਵਾਲਟੀਅਰਜ਼ ਨੇ ਰੁੱਖ ਵੀ ਲਗਾਏ। ਸਵੱਛ ਭਾਰਤ ਅਤੇ ਫਿਟ ਇੰਡੀਆ ਮੁਹਿੰਮ ਦੇ ਵਿਸ਼ੇ ਤੇ ਪੋਸਟਰ ਬਣਾਉਣਾ, ਲੇਖ ਲਿਖਣਾ ਅਤੇ ਨਾਅਰੇ ਬਣਾਉਣਾ ਵਿਸ਼ੇ ਤੇ ਮੁਕਾਬਲੇ ਵੀ ਆਯੋਜਿਤ ਕੀਤੇ ਗਏ। ਸਮਾਪਤੀ ਸਮਾਰੋਹ ਦੌਰਾਨ ਸ਼੍ਰੀ ਪ੍ਰਦੀਪ ਕੁਮਾਰ, ਪ੍ਰਿੰਸੀਪਲ ਸ.ਸ.ਸ.ਸ. ਲਲਤੋਂ ਕਲਾਂ, ਪ੍ਰੋਗਰਾਮ ਅਫਸਰ ਅਤੇ ਐਨ.ਜੀ.ਓ ਦੇ ਮੈਂਬਰਾਂ ਦੁਆਰਾ ਇਹਨਾਂ ਮੁਕਾਬਲਿਆਂ ਦੇ ਜੇਤੂ ਵਿਿਦਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰੋਗਰਾਮ ਅਫਸਰ ਸ਼੍ਰੀਮਤੀ ਨਿਸ਼ਾ ਸੰਗਵਾਲ, ਮਿਸ ਜਸਪ੍ਰੀਤ ਕੌਰ, ਡਾ. ਚਰਨਜੀਤ ਸਿੰਘ, ਮਿਸ ਸੁਖਨਦੀਪ ਕੌਰ, ਸ਼੍ਰੀਮਤੀ ਨਿਵੇਦਿਤਾ ਗੁਪਤਾ ਅਤੇ ਸ਼੍ਰੀਮਤੀ ਸਰਬਜੀਤ ਗਿੱਲ ਵੀ ਹਾਜ਼ਰ ਸਨ। ਐਨ.ਐਸ.ਐਸ. ਪ੍ਰਧਾਨ ਸ਼ਗੁਨ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ ਗਿਆ।