ਲੁਧਿਆਣਾ: ਜਮਾਲਪੁਰ ਅਧੀਨ ਪੈਂਦੇ ਪਿੰਡ ਮੁੰਡੀਆਂ ਵਿੱਚ ਰਵਿਦਾਸ ਗੁਰਦੁਆਰੇ ਨੇੜੇ ਰਹਿਣ ਵਾਲੀ ਇੱਕ ਨਾਬਾਲਗ ਲੜਕੀ ਨੇ ਸ਼ੱਕੀ ਹਾਲਾਤਾਂ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰਿਤੂ (14 ਸਾਲ) ਵਜੋਂ ਹੋਈ ਹੈ। ਰਿਤੂ ਨੇ 5ਵੀਂ ਜਮਾਤ ਪਾਸ ਕੀਤੀ ਸੀ ਅਤੇ 6ਵੀਂ ਜਮਾਤ ਵਿੱਚ ਦਾਖ਼ਲਾ ਲੈਣਾ ਸੀ। ਲੜਕੀ ਆਪਣੀ ਮਾਸੀ ਕੋਲ ਰਹਿੰਦੀ ਸੀ। ਘਟਨਾ ਦੇ ਸਮੇਂ ਮਾਸੀ ਕੰਮ ‘ਤੇ ਗਈ ਹੋਈ ਸੀ ਅਤੇ ਘਰ ‘ਚ ਇਕੱਲੀ ਸੀ। ਖੁਦਕੁਸ਼ੀ ਦੀ ਸੂਚਨਾ ਮਿਲਣ ‘ਤੇ ਮੁੰਡੀਆਂ ਚੌਕੀ ਦੇ ਕਾਂਸਟੇਬਲ ਗੁਰਵਿੰਦਰ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੌਲਦਾਰ ਗੁਰਵਿੰਦਰ ਨੇ ਦੱਸਿਆ ਕਿ ਮਾਮਲੇ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਲੜਕੀ ਨੇ ਫਾਹਾ ਕਿਉਂ ਮਾਰਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।