ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਂਗਰੂਰ ‘ਚ ਲੁਧਿਆਣਾ ਦੇ ਇੱਕ ਪਿੰਡ ਵਿੱਚ 50 ਏਕੜ ਜ਼ਮੀਨ ‘ਤੇ ਹਾਈ ਸਿਕਓਰਿਟੀ ਡਿਜੀਟਲ ਜੇਲ੍ਹ ਬਣਾਏ ਜਾਣ ਦਾ ਐਲਾਨ ਕੀਤਾ ਹੈ । CM ਮਾਨ ਨੇ ਕਿਹਾ ਕਿ ਇਸ ਜੇਲ੍ਹ ਦੇ ਨਿਰਮਾਣ ਲਈ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ 100 ਕਰੋੜ ਰੁਪਏ ਮਨਜ਼ੂਰ ਕਰਵਾਏ ਹਨ। ਇੱਥੇ ਗਰਾਊਂਡ ਫਲੋਰ ‘ਤੇ ਜੱਜ ਦੇ ਬੈਠਣ ਤੇ ਕੰਮਕਾਜ ਦੇ ਲਈ ਕਮਰੇ ਹੋਣਗੇ।
ਇਸ ਜੇਲ। ਚ ਕੈਦੀਆਂ ਨੂੰ ਰੱਖਣ ਦੀ ਵਿਵਸਥਾ ਕੀਤੀ ਜਾਵੇਗੀ, ਤਾਂ ਜੋ ਜੇਲ੍ਹ ਤੋਂ ਅਦਾਲਤ ਵਿਚਾਲੇ ਹੋਣ ਵਾਲੀਆਂ ਘਟਨਾਵਾਂ ਨਾ ਹੋ ਸਕਣ। ਜੱਜ ਖੁਦ ਇੱਥੇ ਬੈਠ ਕੇ ਸੁਣਵਾਈ ਕਰ ਸਕਣਗੇ । ਇਸ ਤੋਂ ਇਲਾਵਾ ਸੀਐਮ ਮਾਨ ਨੇ ਮੋਬਾਈਲ ਜੈਮਰ ਤਕਨੀਕ ਨੂੰ ਜਲਦੀ ਲਿਆਉਣ ਬਾਰੇ ਕਿਹਾ। ਦੱਸ ਦੇਈਏ ਕਿ CM ਭਗਵੰਤ ਮਾਨ ਨੇ ਸੰਗਰੂਰ ‘ਚ ਟ੍ਰੇਨਿੰਗ ਪੂਰੀ ਕਰ ਚੁੱਕੇ 200 ਤੋਂ ਵੱਧ ਜੇਲ੍ਹ ਵਾਰਡਨਾਂ ਦੀ ਪਰੇਡ ਤੋਂ ਸਲਾਮੀ ਲਈ।