Connect with us

ਪੰਜਾਬੀ

ਹਸਤ ਕਲਾ ਰਾਹੀਂ ਰੋਜ਼ਗਾਰ” ਸੰਬੰਧੀ ਪੰਜ ਦਿਨਾਂ ਆਫਲਾਈਨ ਸਿਖਲਾਈ ਕੋਰਸ

Published

on

A five-day offline training course on “Employment through Handicrafts

ਲੁਧਿਆਣਾ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੀਆਂ ਕਿਸਾਨ ਬੀਬੀਆਂ ਲਈ “ਹਸਤ ਕਲਾ ਰਾਹੀਂ ਰੋਜ਼ਗਾਰ” ਸੰਬੰਧੀ ਪੰਜ ਦਿਨਾਂ ਆਫਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ 22 ਸਿਖਿਆਰਥੀਆਂ ਨੇ ਭਾਗ ਲਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਕੁਲਦੀਪ ਸਿੰਘ ਪੰਧੂ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਇਸ ਕੋਰਸ ਵਿੱਚ ਸ਼ਾਮਿਲ ਹੋਏ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜੋਕੇ ਸਮੇਂ ਵਿੱਚ ਵੱਧ ਤੋਂ ਵੱਧ ਕਿਸਾਨ ਬੀਬੀਆਂ ਨੂੰ ਹਸਤਕਲਾ ਦੀ ਤਕਨੀਕੀ ਜਾਣਕਾਰੀ ਪ੍ਰਾਪਤ ਕਰਕੇ ਇੱਕ ਸਫਲ ਉੱਦਮੀ ਵਜੋਂ ਆਪਣੀ ਪਹਿਚਾਣ ਬਨਾਉਣੀ ਚਾਹੀਦੀ ਹੈ ।

ਇਸ ਮੌਕੇ ਤੇ ਡਾ. ਰੁਪਿੰਦਰ ਕੌਰ, ਕੋਰਸ ਕੋਆਰਡੀਨੇਟਰ ਨੇ ਅਜੋਕੇ ਸਮੇਂ ਵਿੱਚ ਹਸਤ ਕਲਾ ਦੀ ਮਹਤੱਤਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨ ਬੀਬੀਆਂ ਨੂੰ ਯੂਨੀਵਰਸਿਟੀ ਦੇ ਸਾਹਿਤ / ਸਿਖਲਾਈ ਕੋਰਸਾਂ ਨਾਲ ਵੱਧ ਤੋਂ ਵੱਧ ਜੁੜਣ ਲਈ ਪ੍ਰੇਰਿਤ ਕੀਤਾ। ਡਾ. ਰੁਪਿੰਦਰ ਕੌਰ ਅਤੇ ਸ਼੍ਰੀਮਤੀ ਕੰਵਲਜੀਤ ਕੌਰ ਨੇ ਮੈਕਰਮ ਨਾਟਿੰਗ (ਸਜਾਵਟੀ ਗੰਢਾਂ) ਅਤੇ ਰਿਬਨ ਦੀ ਕਢਾਈ ਬਾਰੇ ਪ੍ਰੈਕਟੀਕਲ ਜਾਣਕਾਰੀ ਪ੍ਰਦਾਨ ਕੀਤੀ।

ਪਰਿਵਾਰ ਸਰੋਤ ਪ੍ਰਬੰਧਨ ਵਿਭਾਗ ਤੋਂ ਡਾ. ਸ਼ਰਨਬੀਰ ਕੌਰ ਅਤੇ ਡਾ. ਸ਼ਿਵਾਨੀ ਰਾਣਾ ਨੇ ਧਾਗੇ ਦੀਆਂ ਵੱਖ-ਵੱਖ ਤਕਨੀਕਾਂ ਦਾ ਇਸਤੇਮਾਲ ਕਰਕੇ ਸਜਾਵਟੀ ਅਤੇ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਤਿਆਰ ਕਰਨ ਬਾਰੇ, ਝੋਨੇ ਦੀ ਪਰਾਲੀ ਤੋਂ ਵੱਖ-ਵੱਖ ਸਜਾਵਟੀ ਅਤੇ ਉਪਯੋਗੀ ਵਸਤਾਂ ਬਨਾਉਣ ਬਾਰੇ ਅਤੇ ਵੱਖ-ਵੱਖ ਕਿਸਮਾਂ ਦੇ ਨਹਾਉਣ ਵਾਲੇ ਖੁਸ਼ਬੂਦਾਰ ਸਾਬਣ ਤਿਆਰ ਕਰਨ ਅਤੇ ਉਹਨਾਂ ਦੀ ਪੈਕੇਜਿੰਗ ਕਰਨ ਬਾਰੇ ਪ੍ਰੈਕਟੀਕਲ ਜਾਣਕਾਰੀ ਸਾਂਝੀ ਕੀਤੀ।

Facebook Comments

Trending