Connect with us

ਪੰਜਾਬ ਨਿਊਜ਼

ਤੇਜ਼ ਹਵਾਵਾਂ ਨਾਲ ਤਾਪਮਾਨ ‘ਚ ਆਈ ਗਿਰਾਵਟ; ਅਗਲੇ 2 ਦਿਨਾਂ ਤੱਕ ਬੂੰਦਾਂਬਾਂਦੀ ਦੀ ਉਮੀਦ

Published

on

A drop in temperature caused by strong winds; Expect drizzle for next 2 days

ਲੁਧਿਆਣਾ : ਅੱਜ ਮੰਗਲਵਾਰ ਨੂੰ ਸੂਬੇ ਦੇ ਕਈ ਜ਼ਿਲਿਆਂ ‘ਚ ਧੂੜ ਭਰੀ ਹਨੇਰੀ ਅਤੇ ਕੁਝ ਥਾਵਾਂ ‘ਤੇ ਬੱਦਲ ਛਾਏ ਰਹਿਣ ਨਾਲ ਲੋਕਾਂ ਨੂੰ ਭਿਆਨਕ ਗਰਮੀ ਅਤੇ ਲੂ ਤੋਂ ਰਾਹਤ ਮਿਲੀ ਹੈ। ਹਾਲਾਂਕਿ ਕੁਝ ਜ਼ਿਲ੍ਹਿਆਂ ਵਿੱਚ ਤੇਜ਼ ਧੁੱਪ ਕਾਰਨ ਲੋਕ ਪਰੇਸ਼ਾਨ ਵੀ ਹੋਏ। ਮੌਸਮ ਵਿਭਾਗ ਨੇ ਪਹਿਲਾਂ ਹੀ ਪੰਜਾਬ ਵਿੱਚ ਦਿਨ ਵੇਲੇ ਧੂੜ ਭਰੀ ਹਨੇਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਸੀ। ਕਈ ਜ਼ਿਲ੍ਹਿਆਂ ਵਿੱਚ ਬੂੰਦਾਬਾਂਦੀ ਦੀ ਵੀ ਸੰਭਾਵਨਾ ਹੈ। ਇਸ ਤੋਂ ਬਾਅਦ 5 ਮਈ ਤੋਂ ਫਿਰ ਤੋਂ ਤਾਪਮਾਨ ਵਧਣ ਦੀ ਸੰਭਾਵਨਾ ਹੈ।

ਮੰਗਲਵਾਰ ਨੂੰ ਵੀ ਲੁਧਿਆਣਾ ਚ ਗਰਮੀ ਤੋਂ ਕੁਝ ਰਾਹਤ ਮਿਲੀ। ਸਵੇਰ ਤੋਂ ਹੀ ਧੂੜ ਭਰੀਆਂ ਹਵਾਵਾਂ ਚੱਲ ਰਹੀਆਂ ਹਨ। ਪਰ ਧੂੜ ਭਰੀਆਂ ਹਵਾਵਾਂ ਕਾਰਨ ਰਾਹਗੀਰਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਅੱਜ ਸਵੇਰੇ ਪਾਰਾ ਵੀ ਹੋਰਨਾਂ ਦਿਨਾਂ ਦੇ ਮੁਕਾਬਲੇ ਘੱਟ ਦਰਜ ਕੀਤਾ ਗਿਆ। 8 ਏ ਐਮ ਤੇ ਤਾਪਮਾਨ 19 ਡਿਗਰੀ ਸੈਲਸੀਅਸ ਰਿਹਾ।

ਮੌਸਮ ਵਿਭਾਗ ਮੁਤਾਬਕ ਦਿਨ ਭਰ ਧੂੜ ਭਰੀਆਂ ਹਵਾਵਾਂ ਚੱਲਣ ਨਾਲ ਜ਼ਿਲ੍ਹੇ ਚ ਪੈ ਰਹੀ ਅੱਤ ਦੀ ਗਰਮੀ ਤੋਂ ਰਾਹਤ ਮਿਲੇਗੀ। ਕੱਲ੍ਹ ਦਿਨ ਭਰ ਧੂੜ ਭਰੀਆਂ ਹਵਾਵਾਂ ਚੱਲਣ ਨਾਲ ਬੂੰਦਾਬਾਂਦੀ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਸਰਗਰਮ ਪੱਛਮੀ ਗੜਬੜੀ ਕਾਰਨ ਮੌਸਮ ਬਦਲ ਗਿਆ ਹੈ। ਕੱਲ੍ਹ ਨੂੰ ਮੌਸਮ ਅਜਿਹਾ ਹੀ ਰਹੇਗਾ। ਪਰ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।

Facebook Comments

Trending