ਅਪਰਾਧ
ਬਿਨਾਂ ਲਾਇਸੈਂਸ ਸ਼.ਰਾ.ਬ ਪਰੋਸਣ ‘ਤੇ ਰੈਸਟੋਰੈਂਟ ਮਾਲਕ ਖਿਲਾਫ ਮਾਮਲਾ ਦਰਜ਼
Published
2 years agoon

ਲੁਧਿਆਣਾ : ਬਿਨਾਂ ਲਾਇਸੈਂਸ ਤੋਂ ਸ਼ਰਾਬ ਪਰੋਸਣ ਅਤੇ ਨਿਰਧਾਰਿਤ ਸਮੇਂ ਤੋਂ ਬਾਅਦ ਦੇਰ ਰਾਤ ਤੱਕ ਖੁੱਲੇ ਰਹਿਣ ਵਾਲੇ ਰੈਸਟੋਰੈਂਟਾਂ/ਬਾਰਾਂ ‘ਤੇ ਨਕੇਲ ਕੱਸਿਦਆਂ, ਆਬਕਾਰੀ ਵਿਭਾਗ ਵਲੋਂ ਸਥਾਨਕ ਪੱਖੋਵਾਲ ਰੋਡ ਵਿਖੇ ਸਥਿਤ ਅਮਨ ਚਿਕਨ ਨਾਮਕ ਇੱਕ ਰੈਸਟੋਰੈਂਟ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਹੈ। ਈ.ਟੀ.ਓ ਹਰਜੋਤ ਬੇਦੀ ਨੇ ਦੱਸਿਆ ਕਿ ਸੂਬੇ ਭਰ ਵਿੱਚ ਅਜਿਹੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।
ਸ੍ਰੀ ਬੇਦੀ ਨੇ ਇਹ ਵੀ ਦੱਸਿਆ ਕਿ ਲੁਧਿਆਣਾ ਡਵੀਜ਼ਨ ਵਿੱਚ ਇੱਕ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਜਿਸ ਤਹਿਤ ਸਾਰੇ ਰੈਸਟੋਰੈਂਟਾਂ/ਬਾਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਸਰਕਾਰੀ ਨਿਯਮਾਂ ਦੀ ਉਲੰਘਣਾ ਤਾਂ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬਾਰ ਰਾਤ 01 ਵਜੇ ਤੋਂ ਬਾਅਦ ਚੱਲਦਾ ਪਾਇਆ ਗਿਆ ਤਾਂ ਉਸਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਬਿਨਾਂ ਲਾਇਸੈਂਸ ਤੋਂ ਸ਼ਰਾਬ ਪੀਣਾ ਵੀ ਇੱਕ ਫੌਜਦਾਰੀ ਜੁਰਮ ਹੈ ਜਿਸ ਤਹਿਤ ਉਲੰਘਣਾ ਕਰਨ ਵਾਲਿਆਂ ਵਿਰੁੱਧ ਐਫ.ਆਈ.ਆਰ. ਦਰਜ਼ ਕੀਤੀ ਜਾਵੇਗੀ। ਚੈਕਿੰਗ ਦੌਰਾਨ ਬਾਰ ਮਾਲਕਾਂ ਨੂੰ ਦੇਰ ਰਾਤ ਤੱਕ ਕੰਮ ਕਰਨ ਤੋਂ ਵਰਜਿਆ ਗਿਆ ਸੀ ਕਿਉਂਕਿ ਕੁਝ ਦਿਨ ਪਹਿਲਾਂ ਕੁਝ ਰੈਸਟੋਰੈਂਟ/ਬਾਰ ਰਾਤ 1 ਵਜੇ ਤੋਂ ਬਾਅਦ ਖੁੱਲ੍ਹੇ ਪਾਏ ਗਏ ਸਨ। ਉਨ੍ਹਾਂ ਦੱਸਿਆ ਕਿ ਅਣ-ਅਧਿਕਾਰਤ ਸਥਾਨਾਂ ਅਤੇ ਦੇਰ ਰਾਤ ਚੱਲਣ ਵਾਲੇ ਰੈਸਟੋਰੈਂਟਾਂ/ਬਾਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ।
You may like
-
ਪੰਜਾਬ ਸਰਕਾਰ Deport ਮਾਮਲੇ ‘ਚ ਸਖ਼ਤ, ਕਈ ਟਰੈਵਲ ਏਜੰਟਾਂ ਖਿਲਾਫ ਦਰਜ FIR
-
ਪੰਜਾਬ ਭਾਜਪਾ ਆਗੂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਖ਼ਿਲਾਫ਼ ਐਫ.ਆਈ.ਆਰ ਦਰਜ਼
-
ਹੁਣ ਪੰਜਾਬ ‘ਚ ਕਾਨੂੰਗੋ ਤੇ ਪਟਵਾਰੀਆਂ ‘ਤੇ ਸਿੱਧੀ ਦਰਜ ਹੋਵੇਗੀ FIR, ਜਾਣੋ ਪੂਰਾ ਮਾਮਲਾ
-
ਆਬਜ਼ਰਵੇਸ਼ਨ ਹੋਮ ‘ਚ ਬੰਦ ਨਾਬਾਲਗਾਂ ਦੀਆਂ ਕਰਤੂਤਾਂ! 10 ਤੇ FIR ਦਰਜ਼
-
ਡਿਪਟੀ ਕਮਿਸ਼ਨਰ ਵੱਲੋਂ ਸਕੂਲ ਦੀ ਛੱਤ ਡਿੱਗਣ ਦੇ ਮੈਜਿਸਟ੍ਰੇਟ ਜਾਂਚ ਦੇ ਵੀ ਹੁਕਮ ਜਾਰੀ
-
ਵਿਰੋਧ ਮਗਰੋਂ ਬੰਦ ਹੋਇਆ ਵੂਮੈਨ ਫਰੈਂਡਲੀ ਸ਼.ਰਾ.ਬ ਠੇ/ਕਾ, ਤਾਲਾ ਲਾਉਣ ਦੇ ਦਿੱਤੇ ਹੁਕਮ