ਲੁਧਿਆਣਾ : ਨਾਜਾਇਜ਼ ਸ਼ਰਾਬ ਦੀ ਬਰਾਮਦਗੀ ਦੇ ਮਾਮਲੇ ‘ਚ ਫਾਈਲ ਨਾਲ ਛੇੜਛਾੜ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਧਿਆਨ ਰਹੇ ਕਿ ਪੁਲੀਸ ਮੁਲਾਜ਼ਮ ਨੇ ਨਾ ਤਾਂ ਫਾਈਲ ਅਦਾਲਤ ਵਿੱਚ ਪੇਸ਼ ਕੀਤੀ ਅਤੇ ਨਾ ਹੀ ਥਾਣਾ ਇੰਚਾਰਜ ਨੂੰ ਸੌਂਪੀ।
ਕਥਿਤ ਦੋਸ਼ੀ ਪੁਲਿਸ ਮੁਲਾਜ਼ਮ ਹੈੱਡ ਕਾਂਸਟੇਬਲ ਵਜੋਂ ਤਾਇਨਾਤ ਹੈ। ਉਸ ਦਾ ਨਾਂ ਬਲਵਿੰਦਰ ਰਾਮ ਦੱਸਿਆ ਜਾ ਰਿਹਾ ਹੈ। ਇਹ ਮਾਮਲਾ 26 ਦਸੰਬਰ 2015 ਦਾ ਹੈ। ਥਾਣਾ ਸਲੇਮ ਟਾਬਰੀ ਵੱਲੋਂ ਬਲਵਿੰਦਰ ਰਾਮ ਖਿਲਾਫ 419 ਆਈ.ਪੀ.ਸੀ. ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ।