Connect with us

ਅਪਰਾਧ

ਅਸ਼ਲੀਲ ਤਸਵੀਰਾਂ ‘ਤੇ ਲੜਕੀ ਦਾ ਚਿਹਰਾ ਲਗਾ ਫੋਟੋਆਂ ਕੀਤੀਆਂ ਵਾਇਰਲ, ਮਾਮਲਾ ਦਰਜ

Published

on

A case has been registered against a girl for having her face painted on pornographic pictures

ਲੁਧਿਆਣਾ : 23 ਵਰ੍ਹਿਆਂ ਦੀ ਮੁਟਿਆਰ ਨੂੰ ਆਈ ਲਵ ਯੂ ਦਾ ਮੈਸੇਜ ਭੇਜਣ ਤੋਂ ਬਾਅਦ ਮੁਲਜ਼ਮ ਨੇ ਅਸ਼ਲੀਲ ਤਸਵੀਰਾਂ ਉਪਰ ਲੜਕੀ ਦਾ ਚਿਹਰਾ ਲਗਾ ਕੇ ਫੋਟੋਆਂ ਵਾਇਰਲ ਕਰ ਦੇਣ ਦੀ ਗੱਲ ਆਖੀ। ਐਨਾ ਹੀ ਨਹੀਂ ਮਨਚਲੇ ਨੇ ਭੱਦੀਆਂ ਤਸਵੀਰਾਂ ਭੇਜ ਕੇ ਲੜਕੀ ਨੂੰ ਸਰੀਰਕ ਸਬੰਧ ਬਣਾਉਣ ਲਈ ਵੀ ਕਿਹਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਸਦਰ ਦੀ ਪੁਲਿਸ ਨੇ ਲੜਕੀ ਦੇ ਬਿਆਨ ਉੱਪਰ ਸ਼ਹੀਦ ਭਗਤ ਸਿੰਘ ਨਗਰ ਦੇ ਵਾਸੀ ਮੁਲਜ਼ਮ ਮਨਦੀਪ ਸਿੰਘ ਦੇ ਖ਼ਿਲਾਫ਼ ਸੰਗੀਨ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਥਾਣਾ ਸਦਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਨੇ ਉਸ ਨੂੰ ਮੋਬਾਇਲ ਫੋਨ ਤੇ ਆਈ ਲਵ ਯੂ ਦਾ ਮੈਸੇਜ ਭੇਜਿਆ। ਲੜਕੀ ਨੇ ਇਸ ਨੂੰ ਨਜ਼ਰਅੰਦਾਜ਼ ਕਰ ਕੇ ਮੈਸੇਜ ਦਾ ਕੋਈ ਰਿਪਲਾਈ ਨਾ ਦਿੱਤਾ। ਕੁਝ ਸਮੇਂ ਬਾਅਦ ਮੁਲਜ਼ਮ ਨੇ ਅਸ਼ਲੀਲ ਤਸਵੀਰ ਉੱਪਰ ਲੜਕੀ ਦਾ ਚਿਹਰਾ ਲਗਾ ਕੇ ਫੋਟੋ ਉਸ ਨੂੰ ਭੇਜੀ ਅਤੇ ਵਾਇਰਲ ਕਰ ਦੇਣ ਦੀ ਗੱਲ ਆਖੀ।

ਲੜਕੀ ਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਕਰਦਿਆਂ ਮਨਚਲੇ ਨੌਜਵਾਨ ਨੇ ਅਸ਼ਲੀਲ ਫੋਟੋਆਂ ਭੇਜ ਕੇ ਸਰੀਰਕ ਸਬੰਧ ਬਣਾਉਣ ਦੀ ਗੱਲ ਆਖੀ । ਲੜਕੀ ਨੇ ਇਸ ਸਬੰਧੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਜ਼ਰੀਏ ਮੁਲਜ਼ਮ ਦੀ ਤਲਾਸ਼ ਕੀਤੀ। ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਲੜਕੀ ਦੇ ਬਿਆਨ ਉੱਪਰ ਮੁਲਜ਼ਮ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ।

Facebook Comments

Trending