Connect with us

ਅਪਰਾਧ

ਹੈ.ਰੋ.ਇ.ਨ ਸਪਲਾਇਰ ਨੂੰ ਛੱਡਣ ਲਈ ਚੌਕੀ ਇੰਚਾਰਜ ਨੇ ਲਈ 70 ਹਜ਼ਾਰ ਰੁਪਏ ਦੀ ਰਿਸ਼/ਵਤ; ਮੁਕੱਦਮਾ ਦਰਜ

Published

on

A bribe of 70 thousand rupees was taken by the outpost in-charge to release the heroin supplier; filed a lawsuit

ਲੁਧਿਆਣਾ : ਹੈਰੋਇਨ ਦੇ ਤਸਕਰ ਨੂੰ ਰਿਸ਼ਵਤ ਲੈ ਕੇ ਛੱਡਣ ਦੇ ਦੋਸ਼ਾਂ ਤਹਿਤ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਚੌਂਕੀ ਬਸੰਤ ਪਾਰਕ ਦੇ ਇੰਚਾਰਜ ਏਐਸਆਈ ਜਰਨੈਲ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਸਪਲਾਇਰ ਕੋਲੋਂ 13 ਗਰਾਮ ਹੈਰੋਇਨ ਦੀ ਬਰਾਮਦ ਕਰਕੇ ਉਨ੍ਹਾਂ ਨੂੰ ਵੀ ਨਾਮਜ਼ਦ ਕੀਤਾ ਹੈ।

ਉਸ ਦੇ ਮੁਤਾਬਕ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਏਐਸਆਈ ਜਰਨੈਲ ਸਿੰਘ ,ਗੁਰੂ ਗੋਬਿੰਦ ਸਿੰਘ ਨਗਰ ਦੇ ਵਾਸੀ ਅੰਮ੍ਰਿਤਪਾਲ ਸਿੰਘ ਉਰਫ ਚੀਨੂੰ ਅਤੇ ਪਰਵਿੰਦਰ ਸਿੰਘ ਉਰਫ਼ ਵਿੱਕੀ ਧਵਨ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੇ ਅਪਰਾਧਿਕ ਪਿਛੋਕੜ ਬਾਰੇ ਜਾਣਕਾਰੀ ਹਾਸਲ ਕਰਨੀ ਸ਼ੁਰੂ ਕੀਤੀ ਤਾਂ ਮੁਖਬਰ ਖਾਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਬਸੰਤ ਚੌਕੀ ਦੇ ਇੰਚਾਰਜ ਜਰਨੈਲ ਸਿੰਘ ਨੇ ਮੁਲਜ਼ਮ ਅੰਮ੍ਰਿਤਪਾਲ ਸਿੰਘ ਨੂੰ ਆਪਣੇ ਘਰ ਦੇ ਬਾਹਰ ਹੈਰੋਇਨ ਵੇਚਦੇ ਸਮੇਂ ਗ੍ਰਿਫ਼ਤਾਰ ਕੀਤਾ ਸੀ।

ਉਸ ਵੇਲੇ ਮੁਲਜ਼ਮ ਕੋਲੋਂ ਇੱਕ ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਚੌਕੀ ਇੰਚਾਰਜ ਨੇ 1 ਮਾਰਚ ਨੂੰ ਕੁਆਲਿਟੀ ਚੌਕ ਵਿਚ ਮਾਮਲਾ ਨਾ ਦਰਜ ਕਰਨ ਦੀ ਏਵਜ਼ ਵਿਚ ਪਰਵਿੰਦਰ ਸਿੰਘ ਰਾਹੀਂ 70 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਲਈ ਸੀ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਏਐਸਆਈ ਜਰਨੈਲ ਸਿੰਘ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਜਾਵੇਗਾ।

Facebook Comments

Trending