Connect with us

ਪੰਜਾਬ ਨਿਊਜ਼

ਫ਼ਿਰੋਜ਼ਪੁਰ ਨੇੜੇ ਨਹਿਰ ‘ਚ ਪਈ ਵੱਡੀ ਦਰਾੜ, ਪੂਰੇ ਪਿੰਡ ‘ਚ ਮਚਿਆ ਹੜਕੰਪ, ਵੇਖੋ ਮੌਕੇ ਦੀਆਂ ਤਸਵੀਰਾਂ

Published

on

ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਦੇ ਪਿੰਡ ਲੂਥਰ ਤੋਂ ਨਿਕਲਣ ਵਾਲੀ ਰਾਜਸਥਾਨ ਬੀਕਾਨੇਰ ਨਹਿਰ ਵਿਚ ਦਰਾੜ ਪੈਣ ਕਾਰਨ ਸੈਂਕੜੇ ਏਕੜ ਖੇਤ ਪਾਣੀ ਵਿਚ ਡੁੱਬ ਗਏ ਹਨ ਅਤੇ ਖੇਤਾਂ ਵਿਚ ਕਰੀਬ 2-2 ਫੁੱਟ ਪਾਣੀ ਭਰ ਗਿਆ ਹੈ, ਜਿਸ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਏ ਹਨ।

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਇਸ ਨਹਿਰ ਵਿੱਚ ਪਾਣੀ ਛੱਡਿਆ ਗਿਆ ਸੀ ਤਾਂ ਜੋ ਕਿਸਾਨਾਂ ਨੂੰ ਇਸ ਦਾ ਲਾਭ ਮਿਲ ਸਕੇ ਅਤੇ ਕਿਸਾਨ ਝੋਨੇ ਦੀ ਫ਼ਸਲ ਬੀਜ ਸਕਣ ਪਰ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਨਹਿਰ ਨੇ ਪਿੰਡ ਵਿੱਚ ਪਾਣੀ ਦਾ ਦਬਾਅ ਨਹੀਂ ਝੱਲਿਆ। ਲੂਥਰ ਅਤੇ ਨਹਿਰ ਵਿੱਚ 1 ਮੀਟਰ ਤੋਂ ਵੱਧ ਚੌੜੀ ਦਰਾੜ ਪੈ ਗਈ ਹੈ, ਜਿਸ ਕਾਰਨ ਕਿਸਾਨਾਂ ਵੱਲੋਂ ਲਾਇਆ ਗਿਆ ਝੋਨਾ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਿਆ ਹੈ।

ਪ੍ਰਭਾਵਿਤ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਮਜ਼ਦੂਰ ਲੱਭ ਕੇ ਝੋਨਾ ਲਾਇਆ ਸੀ ਪਰ ਨਹਿਰ ਦਾ ਬੰਨ੍ਹ ਟੁੱਟਣ ਕਾਰਨ ਉਨ੍ਹਾਂ ਦਾ ਪੈਸਾ ਅਤੇ ਮਿਹਨਤ ਦੋਵੇਂ ਬਰਬਾਦ ਹੋ ਗਏ ਹਨ। ਕਿਸਾਨਾਂ ਨੇ ਦੋਸ਼ ਲਾਇਆ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ ਕਿ ਨਹਿਰ ਦੇ ਕਿਨਾਰੇ ਕਿੱਥੇ ਕਮਜ਼ੋਰ ਹਨ ਅਤੇ ਕਿੱਥੇ ਮੁਰੰਮਤ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਨੇ ਜਲਦਬਾਜ਼ੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲਏ ਫੈਸਲੇ ਨੂੰ ਲਾਗੂ ਕਰਦਿਆਂ ਨਹਿਰ ਵਿੱਚ ਪਾਣੀ ਛੱਡ ਦਿੱਤਾ ਹੈ ਅਤੇ ਪਾਣੀ ਦਾ ਦਬਾਅ ਵਧਣ ਕਾਰਨ ਨਹਿਰ ਵਿੱਚ 20 ਫੁੱਟ ਤੋਂ ਵੱਧ ਚੌੜੀ ਦਰਾੜ ਬਣ ਗਈ ਹੈ।

Facebook Comments

Trending