Connect with us

ਪੰਜਾਬ ਨਿਊਜ਼

ਰੇਲ ਯਾਤਰੀਆਂ ਨੂੰ ਵੱਡਾ ਝਟਕਾ, ਰੇਲਵੇ ਨੇ ਇਸ ਟਰੇਨਾਂ ਨੂੰ ਕੀਤਾ ਰੱਦ

Published

on

ਪ੍ਰਯਾਗਰਾਜ ‘ਚ ਚੱਲ ਰਹੇ ਮਹਾਕੁੰਭ ‘ਚ ਵਧਦੀ ਭੀੜ ਨੂੰ ਦੇਖਦੇ ਹੋਏ ਰੇਲਵੇ ਨੇ ਵੱਡਾ ਐਲਾਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਯਾਗਰਾਜ ‘ਚ ਵਧਦੀ ਭੀੜ ਨੂੰ ਦੇਖਦੇ ਹੋਏ ਰੇਲਵੇ ਨੇ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ, ਜਦਕਿ ਕਈ ਟਰੇਨਾਂ ਨੂੰ ਡਾਇਵਰਟ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਰੇਲਵੇ ਨੇ ਜਾਖਲ ਤੋਂ ਲੁਧਿਆਣਾ ਆਉਣ ਵਾਲੀ ਟਰੇਨ (54053) ਨੂੰ 21 ਫਰਵਰੀ ਤੱਕ ਰੱਦ ਕਰ ਦਿੱਤਾ ਹੈ। ਇਹ ਬਦਲਾਅ ਸੰਚਾਲਨ ਕਾਰਨਾਂ ਕਰਕੇ ਕੀਤੇ ਗਏ ਹਨ। ਇਸ ਤੋਂ ਇਲਾਵਾ ਰੇਲਵੇ ਨੇ ਕਈ ਹੋਰ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ ਜੋ ਪ੍ਰਯਾਗਰਾਜ ਤੋਂ ਲੰਘਦੀਆਂ ਸਨ।ਜਾਣਕਾਰੀ ਮੁਤਾਬਕ ਰੇਲਵੇ ਨੇ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ‘ਚ ਚੱਲਣ ਵਾਲੀਆਂ ਕਈ ਯਾਤਰੀ ਟਰੇਨਾਂ ਨੂੰ ਵੀ ਰੱਦ ਕਰ ਦਿੱਤਾ ਹੈ। ਕੁਝ ਟਰੇਨਾਂ ਦੇ ਰੂਟ ਵੀ ਬਦਲੇ ਗਏ ਹਨ। ਰੇਲਵੇ ਨੇ ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਹੈ ਜਦੋਂ ਪ੍ਰਯਾਗਰਾਜ ਵਿੱਚ ਕੁੰਭ ਵਿੱਚ ਜਾਣ ਵਾਲੇ ਸ਼ਰਧਾਲੂਆਂ ਦੀ ਭੀੜ ਇੱਕ ਵਾਰ ਫਿਰ ਤੋਂ ਵਧ ਗਈ ਹੈ।

ਇਸੇ ਤਰ੍ਹਾਂ, ਰੇਲਵੇ ਨੇ 28 ਫਰਵਰੀ ਤੱਕ ਦਿੱਲੀ ਅਤੇ ਆਸ-ਪਾਸ ਦੇ ਖੇਤਰਾਂ ਤੋਂ ਚੱਲਣ ਵਾਲੀਆਂ ਕਈ ਯਾਤਰੀ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿੱਚ ਦਿੱਲੀ-ਟੰਡਲਾ (64584), ਦਿੱਲੀ-ਪਾਨੀਪਤ (64533), ਪਾਣੀਪਤ-ਦਿੱਲੀ (64534), ਅਤੇ ਹਾਥਰਸ ਫੋਰਟ-ਦਿੱਲੀ (64581) ਸ਼ਾਮਲ ਹਨ। ਨਵੀਂ ਦਿੱਲੀ-ਰੋਹਤਕ (14323) ਅਤੇ ਰੋਹਤਕ-ਨਵੀਂ ਦਿੱਲੀ (14324) ਵੀ 18 ਫਰਵਰੀ 2025 ਨੂੰ ਰੱਦ ਰਹਿਣਗੀਆਂ।

Facebook Comments

Trending