Connect with us

ਦੁਰਘਟਨਾਵਾਂ

ਪੰਜਾਬ ਦੇ ਇਸ ਸਕੂਲ ‘ਚ ਵਾਪਰਿਆ ਵੱਡਾ ਹਾ*ਦਸਾ! ਇੱਕ ਦੀ ਦਰਦਨਾਕ ਮੌ.ਤ

Published

on

ਮਹਿਲ ਕਲਾਂ : ਵਿਧਾਨ ਸਭਾ ਹਲਕਾ ਮਹਿਲਕਲਾਂ ਦੇ ਪਿੰਡ ਬੀਹਲਾ ਦੇ ਇੱਕ ਸਰਕਾਰੀ ਸਕੂਲ ਵਿੱਚ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ ਇੱਕ ਮਜ਼ਦੂਰ ਦੀ ਮਿੱਟੀ ਵਿੱਚ ਦੱਬਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਸਕੂਲ ‘ਚ ਪੁੱਟੇ ਗਏ ਖੂਹ ‘ਚ ਕੰਮ ਕਰਦੇ ਸਮੇਂ ਮਿੱਟੀ ਦੇ ਢੇਰ ‘ਚ ਦੱਬਣ ਨਾਲ ਮਜ਼ਦੂਰ ਦੀ ਮੌਤ ਹੋ ਗਈ।

ਮ੍ਰਿਤਕ ਮਜ਼ਦੂਰ ਦੀ ਪਛਾਣ ਸੋਹਣ ਸਿੰਘ (ਉਮਰ 50) ਪੁੱਤਰ ਮੋਹਨ ਖਾਨ ਵਾਸੀ ਬੀਹਲਾ ਵਜੋਂ ਹੋਈ ਹੈ। ਪਿੰਡ ਦੇ ਸਕੂਲ ਵਿੱਚ 20 ਫੁੱਟ ਡੂੰਘੇ ਖੂਹ ਵਿੱਚ ਕੰਮ ਕਰਦੇ ਸਮੇਂ ਮਿੱਟੀ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਬੜੀ ਮੁਸ਼ਕਲ ਨਾਲ ਉਸ ਨੂੰ ਕਈ ਘੰਟਿਆਂ ਬਾਅਦ ਜੇ.ਸੀ.ਬੀ ਅਤੇ ਟਰੈਕਟਰਾਂ ਦੀ ਮਦਦ ਨਾਲ ਬਾਹਰ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਮਜ਼ਦੂਰ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਮਜ਼ਦੂਰੀ ਕਰਦਾ ਸੀ ਅਤੇ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਇਸ ਮੌਕੇ ਟੱਲੇਵਾਲ ਥਾਣਾ ਮੁਖੀ ਸੁਖਵਿੰਦਰ ਸਿੰਘ ਸੰਘਾ ਪੁਲਿਸ ਪਾਰਟੀ ਸਮੇਤ ਪਿੰਡ ਬੀਹਲਾ ਵਿਖੇ ਘਟਨਾ ਵਾਲੀ ਥਾਂ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਘਾ ਨੇ ਦੱਸਿਆ ਕਿ ਬੀਹਲਾ ਦੇ ਸਕੂਲ ਵਿੱਚ ਖੂਹ ’ਤੇ ਕੰਮ ਕਰਦੇ ਸਮੇਂ ਢਿੱਗਾਂ ਡਿੱਗਣ ਕਾਰਨ ਮਜ਼ਦੂਰ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਟੱਲੇਵਾਲ ਦੀ ਪੁਲੀਸ ਜਾਂਚ ਕਰ ਰਹੀ ਹੈ।

Facebook Comments

Trending