Connect with us

ਪੰਜਾਬੀ

ਯੁਵਕ ਸੇਵਾਵਾਂ ਵਿਭਾਗ ਲੁਧਿਆਣਾ ਵਲੋਂ ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ 2 ਰੋਜ਼ਾ ਸਮਾਗਮ

Published

on

A 2-day event dedicated to Swami Vivekananda by the Department of Youth Services, Ludhiana

ਲੁਧਿਆਣਾ : ਡਾਇਰੈਕਟੋਰੇਟ ਆਫ ਯੂਥ ਸਰਵਿਸਜ਼, ਪੰਜਾਬ ਚੰਡੀਗੜ੍ਹ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰ ‘ਤੇ ਨੌਜਵਾਨਾਂ ਦੇ ਰੋਲ ਮਾਡਲ ਮੰਨੇ ਜਾਂਦੇ ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ 2 ਰੋਜ਼ਾ ਸਮਾਗਮ ਸਥਾਨਕ ਸਰਕਾਰੀ ਕਾਲਜ, (ਲੜਕੀਆਂ) ਲੁਧਿਆਣਾ ਵਿਖੇ ਸਹਾਇਕ ਡਾਇਰੈਕਟਰ, ਦਵਿੰਦਰ ਸਿੰਘ ਲੋਟੇ ਦੀ ਅਗਵਾਈ ਹੇਠ ਮਨਾਇਆ ਜਾ ਰਿਹਾ ਹੈ। ਸਮਾਗਮ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਹੁਲ ਚਾਬਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।

ਇਸ ਪ੍ਰੋਗਰਾਮ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਸਕੂਲ, ਕਾਲਜ (ਰੈਡ ਰੀਬਨ ਕਲੱਬਾਂ) ਤੇ ਯੂਥ ਕਲੱਬਾਂ ਦੇ ਵਲੰਟੀਅਰਾਂ ਨੇ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਅੱਜ ਕਾਲਜ਼ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਵੱਲੋ ਕੀਤੀ ਗਈ। ਇਸ ਮੌਕੇ ਤੇ ਖੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ 38 ਯੁਨਿਟ ਬਲੱਡ ਇਕੱਤਰ ਕੀਤਾ ਗਿਆ।

ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਇੱਕ ਕੁਇਜ਼ ਪ੍ਰੋਗਰਾਮ ਅਤੇ ਸਪੀਚ/ ਭਾਸ਼ਣ ਮੁਕਾਬਲੇ ਕਰਵਾਏ ਗਏ। ਕੁਇਜ਼ ਪ੍ਰੋਗਰਾਮ ਵਿੱਚ ਪਹਿਲਾ ਸਥਾਨ ਸਰਕਾਰੀ ਕਾਲਜ਼ (ਲੜਕੀਆਂ) ਲੁਧਿਆਣਾ, ਦੂਸਰਾ ਸਥਾਨ ਗੁਰੂ ਨਾਨਕ ਨੈਸ਼ਨਲ ਕਾਲਜ਼, ਦੋਰਾਹਾ ਅਤੇ ਤੀਸਰਾ ਸਥਾਨ ਏ.ਐਸ.ਗਰੁੱਪ ਆਫ ਇੰਸਟੀਚਿਉਸ਼ਨ, ਖੰਨਾ ਨੇ ਪ੍ਰਾਪਤ ਕੀਤਾ।

ਭਾਸ਼ਣ ਮੁਕਾਬਲੇ ਵਿੱਚ ਪਹਿਲਾ ਸਥਾਨ ਖੁਸ਼ਦੀਪ ਸਿੰਘ ਵਿਰਦੀ (ਦਸ਼ਮੇਸ਼ ਸੀ.ਸੈ.ਸਕੂਲ, ਦਸ਼ਮੇਸ਼ ਨਗਰ, ਲੁਧਿਆਣਾ ), ਦੂਸਰਾ ਸਥਾਨ ਨਵਪ੍ਰੀਤ ਸਿੰਘ , (ਗੁੱਜਰਖਾਨ ਕੈਂਪਸ), ਤੀਸਰਾ ਸਥਾਨ ਗੁਰਵੀਨ ਕੌਰ (ਬੀ.ਸੀ.ਐਮ. ਸੀ.ਸੈ. ਸਕੂਲ, ਲੁਧਿਆਣਾ) ਨੇ ਪ੍ਰਾਪਤ ਕੀਤਾ।

ਮਿਸ ਰਸ਼ਮੀਤ ਕੌਰ ਕੋਆਰਡੀਨੇਟਰ, ਨਹਿਰੂ ਯੁਵਾ ਕੇਂ਼ਦਰ, ਲੁਧਿਆਣਾ ਨੇ ਬੱਚਿਆਂ ਨੂੰ ਸਵਾਮੀ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈਣ ਦੀ ਪ੍ਰੇਰਨਾ ਦਿੱਤੀ ਤੇ ਇਹੋ ਜਿਹੇ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਮੁੱਖ ਮਹਿਮਾਨ ਸ਼੍ਰੀ ਰਾਹੁਲ ਚਾਬਾ ਪੀ.ਸੀ.ਐਸ. (ਏ.ਡੀ.ਸੀ.ਜਨਰਲ) ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਅਤੇ ਭਾਗੀਦਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਵਾਮੀ ਵਿਵੇਕਾਨੰਦ ਜੀ ਦੀਆਂ ਸਿਖਿਆਵਾਂ ਤੋਂ ਸੇਧ ਲੈਣ ਦੀ ਪ੍ਰੇਰਨਾ ਦਿੱਤੀ। ਅੰਤ ਵਿੱਚ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਲੁਧਿਆਣਾ ਨੇ ਮੁੱਖ ਮਹਿਮਾਨ ਤੇ ਆਏ ਹੋਏ ਸਾਰੇ ਮਹਿਮਾਨਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Facebook Comments

Trending