Connect with us

ਪੰਜਾਬੀ

ਸਰਕਾਰੀ ਕਾਲਜ ‘ਚ 10 ਰੋਜ਼ਾ ਵਰਕਸ਼ਾਪ ਦਾ ਕੀਤਾ ਗਿਆ ਆਯੋਜਨ

Published

on

A 10-day workshop was organized in the government college

ਲੁਧਿਆਣਾ: ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵੱਲੋਂ ਫਾਈਲਿੰਗ ਆਫ ਇਨਕਮ ਟੈਕਸ, ਜੀ.ਐਸ.ਟੀ, ਟੀ.ਡੀ.ਐਸ ਅਤੇ ਟੀ.ਸੀ.ਐਸ ਰਿਟਰਨ ‘ ‘ਤੇ ਕਾਮਰਸ ਅਤੇ ਮੈਨੇਜਮੈਂਟ  ਦੀਆਂ ਵਿਦਿਆਰਥਣਾਂ ਲਈ 10 ਰੋਜ਼ਾ ਵਰਕਸ਼ਾਪ ਕਰਵਾਈ ਗਈ। ਸਮੁੱਚੀ ਵਰਕਸ਼ਾਪ ਵਿੱਚ ਵਿਦਿਆਰਥਣਾਂ ਨੂੰ ਵੱਖ ਵੱਖ ਤਰ੍ਹਾਂ ਦੇ ਟੈਕਸ ਦੇ ਪ੍ਰੈਕਟੀਕਲ ਪਹਿਲੂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।

ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਸਰਕਾਰ ਵੱਲੋਂ ਚਲਾਈ ਗਈ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਅਜਿਹੀਆਂ ਵਰਕਸ਼ਾਪ  ਜੋ ਵਿਦਿਆਰਥੀਆਂ ਦੀ ਇੰਪਲਆਇਬਿਲੀਟੀ ਸਕਿਲਜ਼ ਵਧਾਉਂਦੀਆਂ ਹਨ, ਹਰ ਸਾਲ ਕਰਵਾਉਣੀਆਂ ਚਾਹੀਦੀਆਂ ਹਨ। ਵਿਭਾਗ ਦੇ ਮੁਖੀ ਸ਼੍ਰੀਮਤੀ ਸਰਿਤਾ ਨੇ ਅੰਤ ਵਿੱਚ ਰਿਸੋਰਸ ਪਰਸਨ, ਵਿਦਿਆਰਥਣਾਂ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ।

Facebook Comments

Trending