Connect with us

ਪੰਜਾਬ ਨਿਊਜ਼

ਵਿਦਿਆਰਥੀ ਦੇਣ ਧਿਆਨ, 8ਵੀਂ ਜਮਾਤ ਦੀ ਰੀ-ਅਪੀਅਰ Exam ਦਾ ਸ਼ਡਿਊਲ ਕੀਤਾ ਜਾਰੀ

Published

on

ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਜਮਾਤ ਦੀ ਰੀ-ਅਪੀਅਰ ਪ੍ਰੀਖਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ।ਜਿਨ੍ਹਾਂ ਉਮੀਦਵਾਰਾਂ ਦਾ ਨਤੀਜਾ ਫਰਵਰੀ/ਮਾਰਚ 2025 ਵਿੱਚ 8ਵੀਂ ਦੀ ਪ੍ਰੀਖਿਆ ਵਿੱਚ ਦੁਬਾਰਾ ਸ਼ਾਮਲ ਹੋਣ ਲਈ ਐਲਾਨਿਆ ਗਿਆ ਸੀ, ਉਨ੍ਹਾਂ ਦੀ ਪ੍ਰੀਖਿਆ ਜੂਨ ਵਿੱਚ ਲਈ ਜਾਵੇਗੀ। ਪ੍ਰੀਖਿਆ ਫੀਸ 1050 ਰੁਪਏ ਰੱਖੀ ਗਈ ਹੈ। ਸਰਟੀਫਿਕੇਟ ਹਾਰਡ ਕਾਪੀ ਫੀਸ 220 ਰੁਪਏ (ਵਿਕਲਪਿਕ) ਹੈ।

ਬਿਨਾਂ ਲੇਟ ਫੀਸ ਦੇ ਆਖਰੀ ਮਿਤੀ 5 ਮਈ ਹੈ, ਜਦੋਂ ਕਿ 500 ਰੁਪਏ ਦੀ ਲੇਟ ਫੀਸ ਨਾਲ ਆਖਰੀ ਮਿਤੀ 12 ਮਈ ਹੈ ਅਤੇ 1500 ਰੁਪਏ ਦੀ ਲੇਟ ਫੀਸ ਨਾਲ 19 ਮਈ ਹੈ। ਪ੍ਰੀਖਿਆ ਫੀਸ ਸਿਰਫ਼ ਔਨਲਾਈਨ ਮੋਡ ਰਾਹੀਂ ਹੀ ਜਮ੍ਹਾ ਕੀਤੀ ਜਾਵੇਗੀ। ਔਨਲਾਈਨ ਪ੍ਰੀਖਿਆ ਫਾਰਮ ਸਕੂਲ ਲਾਗਇਨ ਆਈਡੀ ਇਹ ਬੋਰਡ ਦੀ ਵੈੱਬਸਾਈਟ ‘ਤੇ ਉਪਲਬਧ ਕਰਵਾਇਆ ਗਿਆ ਹੈ।

 

Facebook Comments

Advertisement

Trending