Connect with us

ਪੰਜਾਬ ਨਿਊਜ਼

ਪੰਜਾਬ ਦੇ ਇਨ੍ਹਾਂ ਲੋਕਾਂ ‘ਤੇ ਵੱਡਾ ਸੰਕਟ! “ਦੁਕਾਨਾਂ, ਰੁਜ਼ਗਾਰ, ਸਭ ਕੁਝ ਹੋ ਜਾਵੇਗਾ ਤਬਾਹ …”, ਪੜ੍ਹੋ

Published

on

ਪੰਜਾਬ ਸਰਕਾਰ ਵੱਲੋਂ ਸੁਖਨਾ ਵਾਈਲਡਲਾਈਫ ਸੈਂਚੁਰੀ ਦੇ ਨੇੜੇ ਸਿਰਫ਼ 8 ਪਿੰਡਾਂ ਲਈ 3 ਕਿਲੋਮੀਟਰ ਈਕੋ-ਸੈਂਸਟਿਵ ਜ਼ੋਨ ਘੋਸ਼ਿਤ ਕਰਨ ਦੇ ਫੈਸਲੇ ਨੇ ਹਜ਼ਾਰਾਂ ਪਿੰਡ ਵਾਸੀਆਂ ਲਈ ਮੁਸੀਬਤਾਂ ਦਾ ਪਹਾੜ ਖੜ੍ਹਾ ਕਰ ਦਿੱਤਾ ਹੈ।

ਇਸ ਸਬੰਧੀ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਨੇ ਕਿਹਾ ਕਿ ਇਹ ਫੈਸਲਾ ਲੋਕਾਂ ਦੇ ਘਰ, ਦੁਕਾਨਾਂ, ਗਊਸ਼ਾਲਾਵਾਂ, ਧਾਰਮਿਕ ਸਥਾਨਾਂ ਅਤੇ ਰੋਜ਼ੀ-ਰੋਟੀ ਖੋਹਣ ਵਾਲਾ ਹੈ।ਜੋਸ਼ੀ ਨੇ ਕਿਹਾ ਕਿ 12 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਜੰਗਲਾਤ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਸੀ, ਜਿਸ ਵਿੱਚ ਸ਼ਿਵ ਨਗਰ ਨਾਡਾ (ਸਿੰਘਾ ਦੇਵੀ), ਬੜੀ ਕਰੋਰਾ, ਟਾਂਡੀ, ਟਾਂਡਾ ਕਾਨੇ ਕਾ ਵੱਡਾ,ਮਸੋਲ ਸਮੇਤ 8 ਪਿੰਡਾਂ ਲਈ ESZ ਸੀਮਾ 1 ਤੋਂ ਵਧਾ ਕੇ 3 ਕਿਲੋਮੀਟਰ ਕਰ ਦਿੱਤੀ ਗਈ ਹੈ। ਇਸ ਕਾਰਨ ਇਨ੍ਹਾਂ ਪਿੰਡਾਂ ਵਿੱਚ ਨਾ ਸਿਰਫ਼ ਨਵੀਂ ਉਸਾਰੀ ਸਗੋਂ ਖੇਤੀ ਵੀ ਮੁਸ਼ਕਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇੱਕ ਲਾਪਰਵਾਹੀ ਵਾਲਾ ਫੈਸਲਾ 8 ਵਸੋਂ ਵਾਲੇ ਪਿੰਡ ਤਬਾਹ ਕਰ ਦੇਵੇਗਾ।

Facebook Comments

Trending