Connect with us

ਦੁਰਘਟਨਾਵਾਂ

ਇੱਕ ਨੌਜਵਾਨ ਦੀ ਸੁਪਰਫਾਸਟ ਐਕਸਪ੍ਰੈਸ ਟ੍ਰੇਨ ਦੀ ਟੱਕਰ ਨਾਲ ਮੌ/ਤ, ਹਾਦਸਾ ਜਾਂ ਖੁਦਕੁਸ਼ੀ?

Published

on

ਦੋਰਾਹਾ: ਅੰਬਾਲਾ-ਲੁਧਿਆਣਾ ਰੇਲਵੇ ਟਰੈਕ ‘ਤੇ ਪੂਜਾ ਸੁਪਰਫਾਸਟ ਐਕਸਪ੍ਰੈਸ ਦੀ ਟੱਕਰ ਨਾਲ ਇੱਕ ਅਣਪਛਾਤੇ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਬੀਤੀ ਰਾਤ ਸਾਹਨੇਵਾਲ ਅਤੇ ਦੋਰਾਹਾ ਰੇਲਵੇ ਸਟੇਸ਼ਨਾਂ ਵਿਚਕਾਰ ਵਾਪਰਿਆ।ਰੇਲਵੇ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ 30-35 ਸਾਲ ਦੇ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਜੀਆਰਪੀ ਦੋਰਾਹਾ ਚੌਕੀ ਦੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਅਤੇ ਪਛਾਣ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਖੰਨਾ ਦੇ ਮੁਰਦਾਘਰ ਵਿੱਚ ਰੱਖ ਦਿੱਤਾ।

ਪੁਲਿਸ ਅਧਿਕਾਰੀ ਏਐਸਆਈ ਰੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਨੂੰ ਅੰਬਾਲਾ ਤੋਂ ਲੁਧਿਆਣਾ ਆ ਰਹੀ ਪੂਜਾ ਸੁਪਰਫਾਸਟ ਐਕਸਪ੍ਰੈਸ ਟ੍ਰੇਨ ਨੰਬਰ 12413 ਨੇ ਟੱਕਰ ਮਾਰ ਦਿੱਤੀ ਹੈ।ਮ੍ਰਿਤਕ ਦੀ ਦਿੱਖ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਨੌਜਵਾਨ ਲਗਭਗ 5 ਫੁੱਟ 6 ਇੰਚ ਲੰਬਾ ਸੀ ਅਤੇ ਉਸ ਨੇ ਚਿੱਟੀ ਟੀ-ਸ਼ਰਟ, ਨੀਲੀ ਜੀਨਸ ਅਤੇ ਐਡੀਡਾਸ ਜੁੱਤੇ ਪਾਏ ਹੋਏ ਸਨ।ਖ਼ਬਰ ਲਿਖੇ ਜਾਣ ਤੱਕ ਜਿਸਦੀ ਪਛਾਣ ਨਹੀਂ ਹੋ ਸਕੀ। ਰੇਲਵੇ ਪੁਲਿਸ ਨੇ ਅਜਿਹੇ ਕਿਸੇ ਵੀ ਨੌਜਵਾਨ ਦੇ ਲਾਪਤਾ ਹੋਣ ਜਾਂ ਪਛਾਣ ਸੰਬੰਧੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ, ਤਾਂ ਜੋ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕੀਤਾ ਜਾ ਸਕੇ।

Facebook Comments

Trending