ਪੰਜਾਬ ਨਿਊਜ਼
ਪੰਜਾਬ ‘ਚ ਪਾਣੀ ਦਾ ਵੱਡਾ ਸੰਕਟ! ਵਿਧਾਨ ਸਭਾ ਵਿੱਚ ਚੱਲ ਰਹੀ ਗੰਭੀਰ ਚਰਚਾ
Published
3 weeks agoon
By
Lovepreet
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਪਾਣੀ ਦੇ ਵੱਡੇ ਸੰਕਟ ਸਬੰਧੀ ਪ੍ਰਸਤਾਵ ਪੇਸ਼ ਕੀਤਾ ਹੈ। ਉਨ੍ਹਾਂ ਪ੍ਰਸਤਾਵ ਦਿੱਤਾ ਕਿ ਵਾਤਾਵਰਨ ਨੂੰ ਬਚਾਉਣ ਅਤੇ ਸੂਬੇ ਵਿੱਚ ਦਿਨੋਂ ਦਿਨ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਤੁਰੰਤ ਪ੍ਰਭਾਵੀ ਕਦਮ ਚੁੱਕੇ ਜਾਣ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਿਆ ਜਾ ਸਕੇ।ਇਸ ਪ੍ਰਸਤਾਵ ‘ਤੇ ਚਰਚਾ ਦੌਰਾਨ ਵੱਖ-ਵੱਖ ਵਿਧਾਇਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਹ ਸਮਾਜ ਦਾ ਮਾਮਲਾ ਹੈ ਅਤੇ ਸਾਡੀ ਹੋਂਦ ਇਸ ਨਾਲ ਜੁੜੀ ਹੋਈ ਹੈ। ਕਈ ਸਾਲ ਪਹਿਲਾਂ ਸਾਡੇ ਗੁਰੂਆਂ ਨੇ ਵੀ ਪਾਣੀ ਦੀ ਗੱਲ ਬੜੀ ਗੰਭੀਰਤਾ ਨਾਲ ਕੀਤੀ ਸੀ।ਕਟਾਰੂਚੱਕ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਵਿੱਚ ਚੱਕੀ ਦਰਿਆ ’ਤੇ ਇੱਕ ਬਹੁਤ ਵੱਡੀ ਝੀਲ ਵੀ ਬਣਾਈ ਜਾ ਸਕਦੀ ਹੈ ਅਤੇ ਇਸ ਨਾਲ ਪਾਣੀ ਦੀ ਸੰਭਾਲ ਵਿੱਚ ਮਦਦ ਮਿਲੇਗੀ।
ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਪਾਣੀ ਦੀ ਸੰਭਾਲ ਲਈ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ। ਇਸ ਸਬੰਧੀ ਬੋਲਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਕਿਹਾ ਕਿ ਟਿਊਬਵੈੱਲਾਂ ਰਾਹੀਂ ਵੀ ਜ਼ਮੀਨ ਵਿੱਚੋਂ ਪਾਣੀ ਕੱਢਿਆ ਗਿਆ ਅਤੇ ਝੋਨੇ ਦੀ ਖੇਤੀ ਸ਼ੁਰੂ ਕੀਤੀ ਗਈ। ਇਸ ਨਾਲ ਹਰੀ ਕ੍ਰਾਂਤੀ ਅਤੇ ਤਰੱਕੀ ਹੋਈ ਪਰ ਝੋਨੇ ਦੀ ਖੇਤੀ ਲਈ ਬਹੁਤ ਸਾਰੇ ਦਰੱਖਤ ਕੱਟੇ ਗਏ। ਅੱਜ ਪੰਛੀਆਂ ਦੇ ਬੈਠਣ ਲਈ ਰੁੱਖ ਨਹੀਂ ਹਨ। ਇਸ ਲਈ ਜਾਗਰੂਕਤਾ ਦੀ ਬਹੁਤ ਲੋੜ ਹੈ।
You may like
-
ਲੁਧਿਆਣਾ ਵਿੱਚ ਚੁੱਕਿਆ ਜਾ ਰਿਹਾ ਹੈ ਵੱਡਾ ਕਦਮ, ਨਵੇਂ ਹੁਕਮ ਜਾਰੀ
-
ਪੰਜਾਬ ਦੇ ਇਸ ਪਿੰਡ ਨੂੰ 30 ਤਰੀਕ ਤੱਕ ਕਰਨਾ ਪਵੇਗਾ ਖਾਲੀ ! ਹੁਕਮ ਹੋਇਆ ਜਾਰੀ
-
ਪੰਜਾਬ ਸਰਕਾਰ ਦਾ ਵੱਡਾ ਐਲਾਨ, ਇਹ ਕੰਮ 30 ਅਪ੍ਰੈਲ ਤੱਕ ਹੋਣ ਪੂਰੇ …
-
ਪੰਜਾਬੀਓ, 24 ਘੰਟਿਆਂ ਦੇ ਅੰਦਰ-ਅੰਦਰ ਤੁਹਾਡੇ ਖਾਤੇ ਚ ਆ ਰਹੇ ਹਨ ਪੈਸੇ ! ਕੀਤਾ ਗਿਆ ਇੱਕ ਵੱਡਾ ਐਲਾਨ
-
ਭ੍ਰਿਸ਼ਟਾਚਾਰ ਵਿਰੁੱਧ ਮੌਕੇ ‘ਤੇ ਕਾਰਵਾਈ ਕਰਦਿਆਂ ਪੰਜਾਬ ਵਿਜੀਲੈਂਸ ਨੇ ਜ਼ਿਲ੍ਹਾ ਮੈਨੇਜਰ ਨੂੰ ਕੀਤਾ ਰੰਗੇ ਹੱਥੀਂ ਕਾਬੂ
-
ਹਲਵਾਰਾ ਹਵਾਈ ਅੱਡਾ ਪ੍ਰੋਜੈਕਟ ਹੋਇਆ ਪੂਰਾ! ਸ਼ੁਰੂਆਤੀ ਪੜਾਅ ‘ਚ ਲੁਧਿਆਣਾ ਤੋਂ ਚੱਲਣਗੀਆਂ 2 ਉਡਾਣਾਂ