ਲੁਧਿਆਣਾ : ਦੇਹ ਵਪਾਰ ਦੇ ਦੋਸ਼ ‘ਚ ਫੜੀ ਗਈ ਇਕ ਔਰਤ ਦਾ ਸਿਵਲ ਹਸਪਤਾਲ ‘ਚ ਇਲਾਜ ਦੌਰਾਨ ਬਾਥਰੂਮ ਜਾਣ ਦੇ ਬਹਾਨੇ ਪੁਲਸ ਮੁਲਾਜ਼ਮ ਵਲੋਂ ਧੱਕਾ ਦੇ ਕੇ ਫਰਾਰ ਹੋ ਗਈ।ਪੁਲਸ ਮੁਲਾਜ਼ਮ ਉਸ ਨੂੰ ਫੜਨ ਲਈ ਉਸ ਦੇ ਪਿੱਛੇ ਭੱਜੇ ਪਰ ਭੀੜ ਦਾ ਫਾਇਦਾ ਉਠਾਉਂਦੇ ਹੋਏ ਦੋਸ਼ੀ ਔਰਤ ਭੱਜ ਗਈ।
ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ-2 ਦੀ ਪੁਲੀਸ ਨੇ ਹੌਲਦਾਰ ਜਸਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਔਰਤ ਪਰਮਜੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਜਸਪ੍ਰੀਤ ਸਿੰਘ ਅਨੁਸਾਰ ਪਰਮਜੀਤ ਕੌਰ ਸਮੇਤ ਛੇ ਔਰਤਾਂ ਨੂੰ ਦੇਹ ਵਪਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਮੈਡੀਕਲ ਕਰਵਾਉਣ ਲਈ ਮੁਲਜ਼ਮ ਔਰਤਾਂ ਨਾਲ ਸਿਵਲ ਹਸਪਤਾਲ ਗਿਆ ਸੀ। ਜਿੱਥੇ ਡਾਕਟਰ ਨੇ ਮਹਿਲਾ ਨੂੰ ਯੂ.ਪੀ.ਟੀ. ਟੈਸਟ ਕਰਵਾਉਣ ਲਈ ਕਿਹਾ ਗਿਆ ਸੀ।ਮੁਲਜ਼ਮ ਪਰਮਜੀਤ ਕੌਰ ਟੈਸਟ ਲਈ ਮਹਿਲਾ ਪੁਲੀਸ ਮੁਲਾਜ਼ਮ ਨਾਲ ਬਾਥਰੂਮ ਗਈ ਸੀ। ਜਿੱਥੇ ਉਸ ਨੇ ਮਹਿਲਾ ਪੁਲਿਸ ਮੁਲਾਜ਼ਮ ਨੂੰ ਧੱਕਾ ਦਿੱਤਾ ਅਤੇ ਭੀੜ ਦਾ ਫਾਇਦਾ ਉਠਾ ਕੇ ਭੱਜ ਗਿਆ।