Connect with us

ਪੰਜਾਬ ਨਿਊਜ਼

ਜਲੰਧਰ ‘ਚ ਸਥਿਤੀ ਤਣਾਅਪੂਰਨ, ਡੱਲੇਵਾਲ ਨੂੰ ਮਿਲਣ ਆਏ ਕਿਸਾਨਾਂ ‘ਤੇ ਪੁਲਸ ਦੀ ਕਾਰਵਾਈ

Published

on

ਜਲੰਧਰ : ਜਲੰਧਰ ਛਾਉਣੀ ‘ਚ ਕਿਸਾਨਾਂ ਅਤੇ ਪੁਲਸ ਵਿਚਾਲੇ ਟਕਰਾਅ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਵੱਡੀ ਗਿਣਤੀ ਵਿੱਚ ਕਿਸਾਨ ਛਾਉਣੀ ਦੇ ਅੰਦਰ ਸਥਿਤ ਪੀ.ਡਬਲਯੂ.ਡੀ ਰੈਸਟ ਹਾਊਸ ਵਿੱਚ ਪੁੱਜੇ। ਇਸ ਦੌਰਾਨ ਕਿਸਾਨਾਂ ਨੇ ਉੱਥੇ ਪਹੁੰਚ ਕੇ ਸਰਕਾਰ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੌਕੇ ‘ਤੇ ਮੌਜੂਦ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ‘ਚ ਲੈ ਲਿਆ ਹੈ।

ਦੱਸ ਦੇਈਏ ਕਿ ਬੀਤੇ ਦਿਨ ਪੁਲਿਸ ਨੇ ਕਾਰਵਾਈ ਕਰਦੇ ਹੋਏ ਸ਼ੰਭੂ ਅਤੇ ਖਨੌਰੀ ਬਾਰਡਰ ਨੂੰ ਕਰੀਬ 13 ਮਹੀਨਿਆਂ ਬਾਅਦ ਖਾਲੀ ਕਰਵਾਇਆ ਸੀ। ਕੇਂਦਰ ਵੱਲੋਂ ਕੱਲ੍ਹ ਕਿਸਾਨਾਂ ਨੂੰ ਚੰਡੀਗੜ੍ਹ ਬੁਲਾਇਆ ਗਿਆ ਸੀ, ਜਿਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਪੰਧੇਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।ਪੁਲੀਸ ਦੀ ਕਾਰਵਾਈ ਤੋਂ ਬਾਅਦ ਕਿਸਾਨ ਆਗੂ ਭੁੱਖ ਹੜਤਾਲ ’ਤੇ ਚਲੇ ਗਏ ਹਨ। ਦੱਸ ਦੇਈਏ ਕਿ ਹਿਰਾਸਤ ਵਿੱਚ ਲਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਵੱਲੋਂ ਜਲੰਧਰ ਲਿਆਂਦਾ ਗਿਆ ਸੀ।ਬੀਤੀ ਰਾਤ ਉਸ ਨੂੰ ਜਲੰਧਰ ਦੇ ਪਿਮਸ ਹਸਪਤਾਲ ਲਿਆਂਦਾ ਗਿਆ ਜਿੱਥੋਂ ਅੱਜ ਸਵੇਰੇ ਪੁਲੀਸ ਉਸ ਨੂੰ ਜਲੰਧਰ ਛਾਉਣੀ ਲੈ ਗਈ ਅਤੇ ਉਸ ਨੂੰ ਜਲੰਧਰ ਛਾਉਣੀ ਸਥਿਤ ਪੀਡਬਲਿਊਡੀ ਗੈਸਟ ਹਾਊਸ ਵਿੱਚ ਭੇਜ ਦਿੱਤਾ ਗਿਆ ਹੈ। ਜਲੰਧਰ ਛਾਉਣੀ ਦੇ ਗੇਟ ‘ਤੇ ਵੀ ਭਾਰੀ ਪੁਲਿਸ ਬਲ ਤਾਇਨਾਤ ਹੈ।ਇਸ ਦੇ ਨਾਲ ਹੀ ਸਰਹੱਦਾਂ ’ਤੇ ਕਿਸਾਨਾਂ ਵੱਲੋਂ ਬਣਾਏ ਗਏ ਸ਼ੈੱਡਾਂ ਨੂੰ ਪੁਲੀਸ ਵੱਲੋਂ ਬੁਲਡੋਜ਼ਰਾਂ ਨਾਲ ਹਟਾਇਆ ਜਾ ਰਿਹਾ ਹੈ।

Facebook Comments

Trending