Connect with us

ਪੰਜਾਬ ਨਿਊਜ਼

ਲੁਧਿਆਣਾ ਦੀ ਮਸ਼ਹੂਰ ਦੁਕਾਨ ‘ਤੇ ਮਚ ਗਈ ਹਲਚਲ, ਤਸਵੀਰਾਂ ਦੇਖ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

Published

on

ਲੁਧਿਆਣਾ : ਸਥਾਨਕ ਕੋਚਰ ਬਾਜ਼ਾਰ ‘ਚ ਇਕ ਮਸ਼ਹੂਰ ਪਰਦੇ ਦੀ ਦੁਕਾਨ ਅਤੇ ਕੱਪੜਿਆਂ ਦੇ ਗੋਦਾਮ ‘ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਮੌਕੇ ‘ਤੇ ਖੜ੍ਹੇ ਤਿੰਨ ਮੋਟਰਸਾਈਕਲ ਅਤੇ ਇਕ ਦੁਕਾਨ ‘ਚ ਲੱਗੇ ਏ.ਸੀ ਅਤੇ ਲੈਪਟਾਪ ਸਮੇਤ ਲੱਖਾਂ ਰੁਪਏ ਦਾ ਸਾਮਾਨ ਅੱਗ ਦੀਆਂ ਅਸਮਾਨੀ ਚੜ੍ਹੀਆਂ ਲਪਟਾਂ ‘ਚ ਸੜ ਕੇ ਸੁਆਹ ਹੋ ਗਿਆ।

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਜੇਪਾਲ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਦੁਕਾਨ ‘ਚ ਅੱਗ ਲੱਗ ਗਈ। ਇਸ ਦੌਰਾਨ ਅੱਗ ਦੀਆਂ ਭਿਆਨਕ ਲਪਟਾਂ ਨੇ ਦੁਕਾਨ ਦੇ ਪਿਛਲੇ ਪਾਸੇ ਬਣੇ ਕੱਪੜਿਆਂ ਦੇ ਗੋਦਾਮ ਅਤੇ ਦੁਕਾਨ ਅੰਦਰ ਖੜ੍ਹੇ ਤਿੰਨ ਮੋਟਰਸਾਈਕਲਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ।ਲੱਖਾਂ ਰੁਪਏ ਦੇ ਏਅਰ ਕੰਡੀਸ਼ਨਰ, ਲੈਪਟਾਪ ਅਤੇ ਪਰਦੇ ਦੇ ਰੋਲ ਅਤੇ ਕੱਪੜੇ ਸੜ ਕੇ ਸੁਆਹ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅੱਗ ਲੱਗਣ ਕਾਰਨ ਮੌਕੇ ’ਤੇ ਕੁਝ ਵੀ ਨਹੀਂ ਬਚਿਆ।

Facebook Comments

Trending