ਲੁਧਿਆਣਾ: ਪੈਦਲ ਜਾ ਰਹੀ ਇੱਕ ਔਰਤ ਤੋਂ ਮੋਬਾਈਲ ਫੋਨ ਖੋਹਣ ਵਾਲੇ ਦੋ ਮੁਲਜ਼ਮਾਂ ਖ਼ਿਲਾਫ਼ ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ।ਜਾਂਚ ਅਧਿਕਾਰੀ ਐਸਐਚਓ ਜਗਜੀਵਨ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰਜੀਤ ਸਿੰਘ ਵਾਸੀ ਮਸਕੀਨ ਨਗਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਲੜਕੇ ਦੀ ਪਤਨੀ ਘਰੋਂ ਪੈਦਲ ਜਾ ਰਹੀ ਸੀ।ਇਸ ਦੌਰਾਨ ਪਿੱਛੇ ਤੋਂ ਇੱਕ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਏ ਅਤੇ ਉਸ ਦੇ ਹੱਥ ਵਿੱਚ ਫੜਿਆ ਮੋਬਾਈਲ ਫੋਨ ਚੋਰੀ ਕਰ ਕੇ ਫ਼ਰਾਰ ਹੋ ਗਏ। ਪੁਲਿਸ ਨੇ ਜਾਂਚ ਤੋਂ ਬਾਅਦ ਮੋਬਾਈਲ ਫ਼ੋਨ ਲੁੱਟਣ ਵਾਲੇ ਮੁਲਜ਼ਮ ਰਾਹੁਲ ਗਿੱਲ ਵਾਸੀ ਗੁਰੂ ਹਰ ਰਾਏ ਨਗਰ ਅਤੇ ਜਸਵੀਰ ਵਾਸੀ ਗੁਰੂ ਹਰਿਰਾਇ ਨਗਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।