ਅਬੋਹਰ : ਸਥਾਨਕ ਰੇਲਵੇ ਸਟੇਸ਼ਨ ’ਤੇ ਅੰਮ੍ਰਿਤ ਭਾਰਤ ਸਟੇਸ਼ਨ ਅਧੀਨ ਨਵੇਂ ਫੁੱਟਬ੍ਰਿਜ ਦਾ ਕੰਮ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ, ਜਿਸ ਕਾਰਨ ਅਗਲੇ ਦੋ ਦਿਨਾਂ ਤੱਕ 2 ਰੇਲ ਗੱਡੀਆਂ ਬੰਦ ਰਹਿਣਗੀਆਂ, ਜਿਸ ਕਾਰਨ ਯਾਤਰੀਆਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਰੇਲਵੇ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 11, 12 ਅਤੇ 13 ਨੂੰ ਅਬੋਹਰ ਤੋਂ ਫਾਜ਼ਿਲਕਾ ਟਰੇਨ ਅਤੇ ਅੰਬਾਲਾ ਇੰਟਰਸਿਟੀ ਟਰੇਨ ਦੀ ਆਵਾਜਾਈ ਬੰਦ ਰਹੇਗੀ। ਜਦੋਂ ਕਿ ਬਾਕੀ ਟਰੇਨਾਂ ਰੁਟੀਨ ਅਨੁਸਾਰ ਚੱਲਦੀਆਂ ਰਹਿਣਗੀਆਂ।
ਰੇਲਵੇ ਅਧਿਕਾਰੀ ਅਮਨ ਕੁਮਾਰ ਨੇ ਦੱਸਿਆ ਕਿ 11 ਮਾਰਚ ਨੂੰ ਬਠਿੰਡਾ ਤੋਂ ਫਾਜ਼ਿਲਕਾ ਜਾਣ ਵਾਲੀ ਟਰੇਨ ਨੰਬਰ 54559-54560 ਬੰਦ ਰਹੇਗੀ, ਜਦਕਿ 12 ਅਤੇ 13 ਮਾਰਚ ਨੂੰ ਅੰਬਾਲਾ ਤੋਂ ਸ਼੍ਰੀਗੰਗਾਨਗਰ ਜਾਣ ਵਾਲੀ ਟਰੇਨ ਨੰਬਰ 14525, 14526 ਬਠਿੰਡਾ ਤੱਕ ਹੀ ਬੰਦ ਰਹੇਗੀ।ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਦਿਨਾਂ ਦੌਰਾਨ ਇਨ੍ਹਾਂ ਟਰੇਨਾਂ ਦੇ ਬੰਦ ਰਹਿਣ ਕਾਰਨ ਯਾਤਰੀਆਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਬਚਣ ਲਈ ਯਾਤਰੀ ਹੋਰ ਵਾਹਨਾਂ ਦੀ ਮਦਦ ਲੈ ਸਕਦੇ ਹਨ।