Connect with us

ਪੰਜਾਬ ਨਿਊਜ਼

ਦਿੱਲੀ-ਅੰਮ੍ਰਿਤਸਰ ਐਕਸਪ੍ਰੈਸਵੇਅ ਨੂੰ ਲੈ ਕੇ ਹੋਇਆ ਹੋਰ ਵੀ ਆਸਾਨ, ਕੀਤਾ ਵੱਡਾ ਐਲਾਨ

Published

on

ਚੰਡੀਗੜ੍ਹ : ਪੰਜਾਬ ਦੇ ਲੋਕਾਂ ਲਈ ਅਹਿਮ ਖਬਰ ਆਈ ਹੈ। ਦਿੱਲੀ-ਅੰਮ੍ਰਿਤਸਰ ਐਕਸਪ੍ਰੈਸ ਵੇਅ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਹੁਣ ਲੋਕਾਂ ਦਾ ਸਫਰ ਹੋਰ ਵੀ ਆਸਾਨ ਹੋਣ ਜਾ ਰਿਹਾ ਹੈ, ਦਰਅਸਲ ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੇ ਐਲਾਨ ਕੀਤਾ ਹੈ ਕਿ ਸਰਕਾਰ ਅਗਲੇ 2-3 ਮਹੀਨਿਆਂ ਵਿੱਚ ਐਕਸਪ੍ਰੈੱਸ ਹਾਈਵੇਅ ਦਾ ਕੰਮ ਸ਼ੁਰੂ ਕਰਨ ਜਾ ਰਹੀ ਹੈ।

ਧਿਆਨ ਯੋਗ ਹੈ ਕਿ ਇਸ ਐਕਸਪ੍ਰੈਸ ਵੇਅ ਨਾਲ ਜਿੱਥੇ ਦਿੱਲੀ ਤੋਂ ਅੰਮ੍ਰਿਤਸਰ ਦਾ ਸਫਰ ਆਸਾਨ ਹੋਵੇਗਾ, ਉੱਥੇ ਹੀ ਕਈ ਵੱਡੇ ਸ਼ਹਿਰਾਂ ਦੇ ਸਫਰ ਦਾ ਸਮਾਂ ਵੀ ਘੱਟ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਐਕਸਪ੍ਰੈੱਸ ਵੇਅ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਕਪੂਰਥਲਾ, ਕਟੜਾ ਨੂੰ ਕਵਰ ਕਰੇਗਾ।ਇਸ ਐਕਸਪ੍ਰੈਸ ਵੇਅ ਦੇ ਬਣਨ ਨਾਲ ਦਿੱਲੀ ਅਤੇ ਅੰਮ੍ਰਿਤਸਰ ਜਾਣ ਲਈ ਸਿਰਫ਼ 4 ਘੰਟੇ ਦਾ ਸਮਾਂ ਲੱਗੇਗਾ। ਦਿੱਲੀ ਤੋਂ ਕਟੜਾ ਦੀ ਦੂਰੀ 5 ਘੰਟੇ ਘੱਟ ਜਾਵੇਗੀ।

ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਰਾਸ਼ਟਰੀ ਰਾਜਮਾਰਗ ‘ਤੇ ਇਕ ਦੂਜੇ ਤੋਂ 60 ਕਿਲੋਮੀਟਰ ਦੇ ਦਾਇਰੇ ‘ਚ ਆਉਣ ਵਾਲੇ ਸਾਰੇ ਟੋਲ ਪੁਆਇੰਟ ਅਗਲੇ 3 ਮਹੀਨਿਆਂ ਦੇ ਅੰਦਰ ਬੰਦ ਕਰ ਦਿੱਤੇ ਜਾਣਗੇ। ਸ੍ਰੀਨਗਰ-ਜੰਮੂ ਹਾਈਵੇਅ ਨੂੰਕਟੜਾ-ਅੰਮ੍ਰਿਤਸਰ-ਦਿੱਲੀ ਐਕਸਪ੍ਰੈਸਵੇਅ ਨਾਲ ਜੋੜਿਆ ਜਾਵੇਗਾ। ਇਸ ਨਾਲਸ਼੍ਰੀਨਗਰ-ਮੁੰਬਈ ਦਾ ਸਫਰ 20 ਘੰਟਿਆਂ ‘ਚ ਆਸਾਨ ਹੋ ਜਾਵੇਗਾ।ਵੱਡੀ ਗਿਣਤੀ ਵਿੱਚ ਲੋਕ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਹਨ, ਇਸ ਹਾਈਵੇ ਰਾਹੀਂ ਸ਼ਰਧਾਲੂ ਦਿੱਲੀ ਤੋਂ ਕਟੜਾ ਰੋਡ ਰਾਹੀਂ ਜਾਂਦੇ ਹਨ।

Facebook Comments

Trending