Connect with us

ਪੰਜਾਬ ਨਿਊਜ਼

ਪੰਜਾਬ ਦੇ ਲੋਕ ਕਰਨਗੇ ਮੋਜ਼! ਵੱਡਾ ਪ੍ਰੋਜੈਕਟ ਹੋਣ ਜਾ ਰਿਹਾ ਸ਼ੁਰੂ

Published

on

ਚੰਡੀਗੜ੍ਹ ; ਪੰਜਾਬ ਵਿੱਚ ਇੱਕ ਵੱਡਾ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦਾ ਪੰਜਾਬੀਆਂ ਨੂੰ ਬਹੁਤ ਫਾਇਦਾ ਹੋਵੇਗਾ। ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਚੰਡੀਗੜ੍ਹ ਵਿਖੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨਾਲ ਮੁਲਾਕਾਤ ਕੀਤੀ।ਇਸ ਦੌਰਾਨ ਉਨ੍ਹਾਂ ਨੇ ਫਾਜ਼ਿਲਕਾ ਤੋਂ ਫ਼ਿਰੋਜ਼ਪੁਰ ਤੱਕ ਰਾਜ ਮਾਰਗ ਨੂੰ ਚਹੁੰ ਮਾਰਗੀ ਕੌਮੀ ਮਾਰਗ ਵਿੱਚ ਤਬਦੀਲ ਕਰਨ ਸਬੰਧੀ ਗੰਭੀਰ ਚਰਚਾ ਕੀਤੀ।ਵਿਧਾਇਕ ਸਵਾਨਾ ਨੇ ਕਿਹਾ ਕਿ ਮੰਤਰੀ ਹਰਭਜਨ ਸਿੰਘ ਈ.ਟੀ.ਓ. ਸਰਕਾਰ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਭਰੋਸਾ ਦਿੱਤਾ ਹੈ ਕਿ ਚਾਰ ਮਾਰਗੀ ਨਿਰਮਾਣ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਸ ਪ੍ਰਾਜੈਕਟ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਨ ਲਈ ਭਾਰਤ ਸਰਕਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਇਲਾਕੇ ਦੀ ਆਰਥਿਕ ਅਤੇ ਆਵਾਜਾਈ ਪ੍ਰਣਾਲੀ ਵਿੱਚ ਅਹਿਮ ਬਦਲਾਅ ਆਏਗਾ। ਵਿਧਾਇਕ ਨੇ ਕਿਹਾ ਕਿ ਇਹ ਸੜਕ ਇੱਕ ਪ੍ਰਮੁੱਖ ਸਰਹੱਦੀ ਸੜਕ ਹੈ, ਜੋ ਪਹਿਲਾਂ ਰਾਜ ਮਾਰਗ ਸੀ।ਇਸ ਦੇ ਰਾਸ਼ਟਰੀ ਰਾਜਮਾਰਗ ਅਤੇ ਚਾਰ ਮਾਰਗੀ ਸੜਕ ਬਣਨ ਨਾਲ ਖੇਤਰ ਵਿੱਚ ਸਫ਼ਰ ਕਰਨਾ ਆਸਾਨ ਹੋ ਜਾਵੇਗਾ, ਆਵਾਜਾਈ ਦਾ ਦਬਾਅ ਘਟੇਗਾ ਅਤੇ ਵਪਾਰਕ ਗਤੀਵਿਧੀਆਂ ਨੂੰ ਬੜ੍ਹਾਵਾ ਮਿਲੇਗਾ।

ਇਸ ਸੜਕ ਦੇ ਵਿਕਾਸ ਨਾਲ ਇਹ ਇਕ ਪਾਸੇ ਨਵੇਂ ਬਣੇ ਫਾਜ਼ਿਲਕਾ-ਅਬੋਹਰ ਚਹੁੰ-ਮਾਰਗੀ ਨੈਸ਼ਨਲ ਹਾਈਵੇਅ ਅਤੇ ਦੂਜੇ ਪਾਸੇ ਫ਼ਿਰੋਜ਼ਪੁਰ-ਚੰਡੀਗੜ੍ਹ ਚਹੁੰ-ਮਾਰਗੀ ਨਾਲ ਜੁੜ ਜਾਵੇਗੀ। ਇਸ ਨਵੀਂ ਸੜਕ ਨਾਲ ਇਲਾਕੇ ਵਿੱਚ ਆਮਦਨ ਅਤੇ ਵਪਾਰ ਵਧਾਉਣ ਵਿੱਚ ਮਦਦ ਮਿਲੇਗੀ।

Facebook Comments

Trending