Connect with us

ਪੰਜਾਬ ਨਿਊਜ਼

ਪੰਜਾਬ ਦੀ ਇਸ ਸਬਜ਼ੀ ਮੰਡੀ ‘ਚ ਮਾਹੌਲ ਤਣਾਅਪੂਰਨ, ਪੜ੍ਹੋ ਪੂਰਾ ਮਾਮਲਾ

Published

on

ਲੁਧਿਆਣਾ: ਸਬਜ਼ੀ ਮੰਡੀ ਵਿੱਚ ਅੱਜ ਉਸ ਸਮੇਂ ਤਣਾਅਪੂਰਨ ਮਾਹੌਲ ਬਣ ਗਿਆ ਜਦੋਂ ਦੁਕਾਨਦਾਰ ਅਤੇ ਗਾਹਕ ਆਪਸ ਵਿੱਚ ਭਿੜ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਦੁੱਗਰੀ ਇਲਾਕੇ ਵਿੱਚ ਸਥਿਤ ਸਬਜ਼ੀ ਮੰਡੀ ਵਿੱਚ ਸਬਜ਼ੀ ਖਰੀਦਦੇ ਸਮੇਂ ਗਾਹਕਾਂ ਅਤੇ ਦੁਕਾਨਦਾਰਾਂ ਵਿੱਚ ਸੌਦੇਬਾਜ਼ੀ ਨੂੰ ਲੈ ਕੇ ਝੜਪ ਹੋ ਗਈ।
ਦੁਕਾਨਦਾਰ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਗਾਹਕਾਂ ਦੀ ਕੁੱਟਮਾਰ ਕੀਤੀ, ਜਿਸ ਕਾਰਨ ਦੋ ਵਿਅਕਤੀ ਜ਼ਖਮੀ ਹੋ ਗਏ।

ਜ਼ਖਮੀਆਂ ਦੀ ਪਛਾਣ ਮੁਹੰਮਦ ਖਸ਼ਬੂਦੀਨ ਅਤੇ ਮਯਾਨੂਦੀਨ ਵਜੋਂ ਹੋਈ ਹੈ। ਥਾਣਾ ਦੁੱਗਰੀ ਦੀ ਪੁਲਸ ਨੇ ਜ਼ਖਮੀ ਮੁਹੰਮਦ ਖਸ਼ਬੂਦੀਨ ਦੇ ਬਿਆਨਾਂ ‘ਤੇ ਦੁਕਾਨਦਾਰ ਸੋਨੂੰ, ਮੋਨੂੰ ਅਤੇ ਉਨ੍ਹਾਂ ਦੇ ਦੋ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੀੜਤ ਖਸ਼ਬੂਦੀਨ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ‘ਚ ਦੱਸਿਆ ਕਿ ਉਹ ਆਪਣੇ ਭਰਾ ਨਾਲ ਸਬਜ਼ੀ ਖਰੀਦਣ ਗਿਆ ਸੀ।ਇਸ ਦੌਰਾਨ ਸਬਜ਼ੀਆਂ ਦੇ ਭਾਅ ਨੂੰ ਲੈ ਕੇ ਦੁਕਾਨਦਾਰ ਸੋਨੂੰ ਅਤੇ ਮੋਨੂੰ ਨਾਲ ਬਹਿਸ ਹੋ ਗਈ ਅਤੇ ਝਗੜਾ ਵੱਧ ਗਿਆ। ਇਸ ਦੌਰਾਨ ਦੁਕਾਨਦਾਰ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਲੋਕਾਂ ਨੇ ਦਖਲ ਦਿੱਤਾ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

Facebook Comments

Trending